ਲੋਕ ਸਭਾ ਚੋਣਾਂ- ਰੈਲੀ 'ਤੇ ਯੋਗੀ ਅਤੇ ਮਮਤਾ 'ਚ ਜ਼ੁਬਾਨੀ ਜੰਗ ਤੇਜ਼

02/05/2019 3:11:59 PM

ਲਖਨਊ-ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਅੱਜ ਪੱਛਮੀ ਬੰਗਾਲ ਦੇ ਪੂਰਲੀਆ 'ਚ ਜਨਸਭਾ ਨੂੰ ਸੰਬੋਧਿਤ ਕਰਨਗੇ। ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਹੈਲੀਕਾਪਟਰ ਰਾਹੀਂ ਝਾਰਖੰਡ-ਬੰਗਾਲ ਦੇ ਬਾਰਡਰ ਨਗੇਨ ਮੋੜ ਤੱਕ ਜਾਣਗੇ। ਉੱਥੋ ਸੜਕ ਰਾਹੀਂ ਬਾਂਗੜਾ ਜਾਣਗੇ। ਇਸ ਵਾਰ ਵੀ ਤ੍ਰਿਣਾਮੂਲ ਸਰਕਾਰ ਤੋਂ ਉਨ੍ਹਾਂ ਦੇ ਹੈਲੀਕਾਪਟਰ ਨੂੰ ਉਤਰਨ ਦੀ ਇਜ਼ਾਜਤ ਨਹੀਂ ਮਿਲੀ। 3 ਫਰਵਰੀ ਨੂੰ ਬਾਲੁਰਘਾਟ 'ਚ ਯੋਗੀ ਦੀ ਰੈਲੀ ਸੀ, ਜਿਸ ਦੇ ਲਈ ਵੀ ਹੈਲੀਕਾਪਟਰ ਲੈਂਡਿੰਗ ਦੀ ਇਜ਼ਾਜਤ ਨਹੀਂ ਦਿੱਤੀ ਗਈ ਸੀ। ਇਸ ਤੋਂ ਬਾਅਦ ਯੋਗੀ ਨੇ ਫੋਨ ਰਾਹੀਂ ਵਰਕਰਾਂ ਨੂੰ ਸੰਬੋਧਿਤ ਕੀਤਾ ਸੀ।

ਯੋਗੀ ਆਪਣੇ ਸੂਬੇ ਤੋਂ ਚੋਣਾਂ ਹਾਰ ਜਾਣਗੇ- ਮਮਤਾ
ਮਮਤਾ ਨੇ ਕਿਹਾ ਹੈ, ''ਯੋਗੀ ਬੰਗਾਲ 'ਚ ਘੁੰਮਣਾ ਚਾਹੁੰਦਾ ਹੈ ਤਾਂ ਘੁੰਮਣ ਦਿਓ, ਉਨ੍ਹਾਂ ਨੂੰ ਇਹ ਕਹੋ ਕਿ ਪਹਿਲਾਂ ਆਪਣਾ ਉੱਤਰ ਪ੍ਰਦੇਸ਼ ਸੂਬਾ ਸੰਭਾਲੇ, ਉੱਥੇ ਕਈ ਲੋਕ ਮਾਰੇ ਜਾ ਰਹੇ ਹਨ, ਇੱਥੋ ਤੱਕ ਕਿ ਪੁਲਸ ਕਰਮਚਾਰੀਆਂ ਨੂੰ ਵੀ ਮਾਰਿਆ ਜਾ ਰਿਹਾ ਹੈ। ਕਈ ਲੋਕਾਂ ਨੂੰ ਕੁੱਟ ਕੇ ਮਾਰਿਆ ਜਾ ਰਿਹਾ ਹੈ। ਮਮਤਾ ਬੈਨਰਜੀ ਨੇ ਕਿਹਾ ਹੈ ਕਿ ਯੋਗੀ ਤੋਂ ਆਪਣਾ ਸੂਬਾ ਸੰਭਾਲਿਆ ਨਹੀਂ ਜਾ ਰਿਹਾ, ਹੁਣ ਉਹ ਚੋਣਾਂ ਹਾਰ ਜਾਣਗੇ, ਇਸ ਲਈ ਬੰਗਾਲ 'ਚ ਰੁਖ ਕਰ ਰਹੇ ਹਨ, ਜਿਸ ਕਰਕੇ ਉਹ ਬੰਗਾਲ 'ਚ ਘੁੰਮ ਰਿਹਾ ਹੈ।''

ਯੋਗੀ ਦੇ ਮੰਤਰੀ ਨੇ ਟਵੀਟ ਰਾਹੀਂ ਮਮਤਾ 'ਤੇ ਵਿੰਨਿਆ ਨਿਸ਼ਾਨਾ-
ਯੋਗੀ ਸਰਕਾਰ ਨੇ ਮੰਤਰੀ ਮੋਹਨਸੀਨ ਰਜ਼ਾ ਨੇ ਟਵੀਟ ਕਰਕੇ ਮਮਤਾ ਸਰਕਾਰ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਟਵੀਟ ਕੀਤਾ- ਰੋਹਿੰਗਿਆ ਆ ਸਕਦੇ ਹਨ, ਅੱਤਵਾਦੀ ਆ ਸਕਦੇ ਹਨ, ਵਿਦੇਸ਼ੀ ਘੁਸਪੈਠੀਏ ਆ ਸਕਦੇ ਹਨ ਪਰ ਇੱਕ ਮੁੱਖ ਮੰਤਰੀ, ਇਕ ਰਾਸ਼ਟਰੀ ਪ੍ਰਧਾਨ ਅਤੇ ਸੀ. ਬੀ. ਆਈ. ਬੰਗਾਲ 'ਚ ਨਹੀਂ ਆ ਸਕਦੀ ਹੈ। ਸੁਪਰੀਮ ਕੋਰਟ ਦਾ ਆਦੇਸ਼ ਬੰਗਾਲ 'ਚ ਲਾਗੂ ਨਹੀਂ ਹੋ ਸਕਦਾ ਹੈ। ਰਾਸ਼ਟਰਵਾਦੀ ਵਰਕਰਾਂ ਦੀ ਬੰਗਾਲ 'ਚ ਹੱਤਿਆਵਾਂ ਕਰਵਾ ਦਿੱਤੀਆਂ ਜਾਂਦੀਆਂ ਹਨ। ਮਮਤਾ ਜੀ... ਹਾਊ ਇਜ਼ ਦ ਖੌਫ?

ਮਮਤਾ ਸਰਕਾਰ ਲੋਕਤੰਤਰ ਵਿਰੋਧੀ- ਯੋਗੀ
ਯੋਗੀ ਨੇ ਐਤਵਾਰ ਨੂੰ ਕਿਹਾ ਸੀ ਕਿ ਮਮਤਾ ਸਰਕਾਰ ਭਿਆਨਕ ਅਤੇ ਲੋਕਤੰਤਰ ਵਿਰੋਧੀ ਹੋ ਚੁੱਕੀ ਹੈ। ਮਮਤਾ ਸਰਕਾਰ ਨੇ ਘਬਰਾ ਕੇ ਮੈਨੂੰ ਰੋਕਣ ਦੀ ਸਾਜ਼ਿਸ਼ ਰਚੀ। ਮੈਨੂੰ ਪੀ. ਐੱਮ. ਮੋਦੀ ਦੇ ਡਿਜੀਟਲ ਇੰਡੀਆ ਦੇ ਰਾਹੀਂ ਤੁਹਾਡੇ ਵਿਚਾਲੇ ਆਉਣਾ ਪਿਆ। ਇਸ ਤੋਂ ਪਹਿਲਾਂ ਅਮਿਤ ਸ਼ਾਹ ਨਾਲ ਇੰਝ ਹੀ ਹੋਇਆ ਹੈ।

ਭਾਜਪਾ ਨੇ ਚੋਣ ਕਮਿਸ਼ਨਰ ਨੂੰ ਕੀਤੀ ਸ਼ਿਕਾਇਤ-
ਇਸ ਮਸਲੇ 'ਤੇ ਸੋਮਵਾਰ ਨੂੰ ਭਾਜਪਾ ਨੇਤਾਵਾਂ ਨੇ ਚੋਣ ਕਮਿਸ਼ਨਰ ਨੂੰ ਮਮਤਾ ਸਰਕਾਰ ਦੀ ਸ਼ਿਕਾਇਤ ਕੀਤੀ । ਚੋਣ ਕਮਿਸ਼ਨਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਹੈ ਕਿ ਅਸੀਂ ਚੋਣ ਕਮਿਸ਼ਨਰ ਨੂੰ ਦੱਸਿਆ ਹੈ ਕਿ ਕਿਸ ਤਰਾਂ ਇਕ ਸਾਜ਼ਿਸ ਦੇ ਤਹਿਤ ਬੰਗਾਲ 'ਚ ਭਾਜਪਾ ਨੇਤਾਵਾਂ ਨੂੰ ਪਹੁੰਚਣ ਤੋਂ ਰੋਕਿਆ ਜਾ ਰਿਹਾ ਹੈ। ਇਹ ਲੋਕਤੰਤਰ ਦੇ ਖਿਲਾਫ ਸਾਜ਼ਿਸ ਹੈ।

Iqbalkaur

This news is Content Editor Iqbalkaur