ਸਪਾ-ਬਸਪਾ ਗਠਜੋੜ ਦਾ ਮਮਤਾ ਨੇ ਕੀਤਾ ਸਵਾਗਤ

01/12/2019 4:30:02 PM

ਕੋਲਕਾਤਾ-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਉੱਤਰ ਪ੍ਰਦੇਸ਼ 'ਚ ਸ਼ਨੀਵਾਰ ਨੂੰ ਬਣੇ ਸਪਾ-ਬਸਪਾ ਗਠਜੋੜ ਦਾ ਸਵਾਗਤ ਕੀਤਾ। ਬੈਨਰਜੀ ਨੇ ਟਵੀਟ 'ਚ ਕਿਹਾ ''ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਪਾ ਅਤੇ ਬਸਪਾ ਦੇ ਗਠਜੋੜ ਦਾ ਮੈਂ ਸਵਾਗਤ ਕਰਦੀ ਹਾਂ।''

ਤ੍ਰਿਣਾਮੂਲ ਕਾਂਗਰਸ ਦੀ ਪ੍ਰਧਾਨ ਨੇ ਭਾਜਪਾ ਦੀ ਆਲੋਚਨਾ ਕੀਤੀ। ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਨਾਲ ਮੁਕਾਬਲੇ ਦੇ ਲਈ ਵਿਰੋਧੀ ਗਠਜੋੜ ਦੇ ਨਿਰਮਾਣ ਦੀ ਕੋਸ਼ਿਸ਼ 'ਚ ਉਹ ਪਿਛਲੇ ਇਕ ਸਾਲ ਤੋਂ ਦੇਸ਼ 'ਚ ਦੌਰਾ ਕਰ ਰਹੀ ਹੈ। ਇਸ ਤੋਂ ਪਹਿਲਾਂ ਬੈਨਰਜੀ ਨੇ ਅਹਿਮ ਮੰਨੇ ਜਾਣ ਵਾਲੇ ਉੱਤਰ ਭਾਰਤੀ ਸੂਬਾ ਉੱਤਰ ਪ੍ਰਦੇਸ਼ ਤੋਂ ਭਾਜਪਾ ਨੂੰ ਉਖਾੜਨ ਲਈ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਗਠਜੋੜ ਦਾ ਸੁਝਾਅ ਦਿੱਤਾ ਸੀ। ਉੱਤਰ ਪ੍ਰਦੇਸ਼ ਤੋਂ ਸੰਸਦ ਦੇ ਹੇਠਲੇ ਸਦਨ 'ਚ 80 ਸੰਸਦ ਮੈਂਬਰ ਚੁਣ ਕੇ ਆਉਂਦੇ ਹਨ।

38-38 ਸੀਟਾਂ 'ਤੇ ਚੋਣ ਲੜੇਗੀ ਸਪਾ ਅਤੇ ਬਸਪਾ-
ਲਖਨਊ 'ਚ ਸ਼ਨੀਵਾਰ ਨੂੰ ਬਸਪਾ ਮੁਖੀ ਮਾਇਆਵਤੀ ਅਤੇ ਸਪਾ ਪ੍ਰਧਾਨ ਅਖਿਲੇਸ਼ ਯਾਦਵ ਨੇ ਸਾਲ 2019 ਲੋਕ ਸਭਾ ਚੋਣਾਂ ਦੇ ਲਈ ਉੱਤਰ ਪ੍ਰਦੇਸ਼ 'ਚ ਆਪਣੇ ਗਠਜੋੜ ਦਾ ਐਲਾਨ ਕੀਤਾ। ਸੀਟ ਵੰਡ ਦੇ ਤਹਿਤ 80 ਸੰਸਦੀ ਸੀਟਾਂ ਵਾਲੇ ਸੂਬੇ 'ਚ ਦੋਵਾਂ ਪਾਰਟੀਆਂ 38-38 ਸੀਟਾਂ 'ਤੇ ਚੋਣ ਲੜੇਗੀ। ਪਾਰਟੀ ਨੇ ਕਾਂਗਰਸ ਨੂੰ ਇਸ ਗਠਜੋੜ ਤੋਂ ਦੂਰ ਰੱਖਿਆ ਪਰ ਉਨ੍ਹਾਂ ਨੇ ਕਿਹਾ ਹੈ ਕਿ ਉਹ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਯੂ. ਪੀ. ਏ. ਪ੍ਰਧਾਨ ਸੋਨੀਆ ਗਾਂਧੀ ਦੇ ਨੁਮਾਇੰਦਗੀ ਵਾਲੀ ਅਮੇਠੀ ਅਤੇ ਰਾਏ ਬਰੇਲੀ ਸੀਟ 'ਤੇ ਆਪਣੇ ਉਮੀਦਵਾਰ ਨਹੀਂ ਉਤਾਰੇਗੀ।

Iqbalkaur

This news is Content Editor Iqbalkaur