ਨੇਤਾਵਾਂ ਦੇ ਪਾਰਟੀ ਛੱਡਣ ''ਤੇ ਬੋਲੀ ਮਮਤਾ- ਇਹ ਚੰਗਾ ਹੈ ਕਿ ਸੜੇ ਹੋਏ ਤੱਤ ਖੁਦ ਨਿਕਲ ਰਹੇ ਹਨ

12/19/2020 2:00:49 AM

ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਪ੍ਰਮੁੱਖ ਮਮਤਾ ਬੈਨਰਜੀ ਨੇ ਕਈ ਨੇਤਾਵਾਂ ਦੇ ਪਾਰਟੀ ਛੱਡਣ ਵਿਚਾਲੇ ਸ਼ੁੱਕਰਵਾਰ ਰਾਤ ਕਿਹਾ ਕਿ ਇਹ ਚੰਗਾ ਹੈ ਕਿ ਸੜੇ ਹੋਏ ਤੱਤ ਖੁਦ ਨਿਕਲ ਰਹੇ ਹਨ। ਉਨ੍ਹਾਂ ਨੇ ਪਾਰਟੀ ਛੱਡ ਕੇ ਜਾਣ ਵਾਲੇ ਨੇਤਾਵਾਂ ਨੂੰ ਪਾਰਟੀ ਲਈ ਭਾਰ ਦੱਸਿਆ। ਬੈਨਰਜੀ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਆਪਣੇ ਘਰ 'ਤੇ ਚੋਣਵੇਂ ਨੇਤਾਵਾਂ ਨਾਲ ਇੱਕ ਬੈਠਕ ਕੀਤੀ। 
27 ਦਸੰਬਰ ਤੋਂ ਦੁਬਾਰਾ ਸ਼ੁਰੂ ਹੋਵੇਗੀ ਸਟੈਚੂ ਆਫ ਯੂਨਿਟੀ ਦੀ ਸੀ ਪਲੇਨ ਸੇਵਾ

ਪਾਰਟੀ ਸੂਤਰਾਂ ਦੇ ਅਨੁਸਾਰ, ਬੈਨਰਜੀ ਨੇ ਤ੍ਰਿਣਮੂਲ ਨੇਤਾਵਾਂ ਨੂੰ ਕਿਹਾ ਕਿ ਉਹ ਇਸ ਤੋਂ ਪ੍ਰੇਸ਼ਾਨ ਨਾਲ ਹੋਣ ਕਿਉਂਕਿ ਸੂਬੇ ਦੇ ਲੋਕ ਉਨ੍ਹਾਂ ਦੇ ਨਾਲ ਹਨ। ਤ੍ਰਿਣਮੂਲ ਕਾਂਗਰਸ ਦੇ ਇੱਕ ਸੀਨੀਅਰ ਨੇਤਾ ਨੇ ਕਿਹਾ, ਬੈਠਕ ਦੌਰਾਨ ਸਾਡੀ ਪਾਰਟੀ ਦੀ ਸੁਪਰੀਮੋ ਨੇ ਸਾਨੂੰ ਕਿਹਾ ਕਿ ਉਹ ਨੇਤਾਵਾਂ ਦੇ ਪਾਰਟੀ ਛੱਡਣ ਬਾਰੇ ਚਿੰਤਤ ਨਾ ਹੋਣ ਕਿਉਂਕਿ ਇਹ ਵਧੀਆ ਹੈ ਕਿ ਸੜੇ ਹੋਏ ਤੱਤ ਪਾਰਟੀ ਛੱਡ ਰਹੇ ਹਨ। ਬੈਠਕ ਸ਼ਾਮ ਸੱਤ ਵਜੇ ਸ਼ੁਰੂ ਹੋਈ ਅਤੇ ਰਾਤ 9.30 ਵਜੇ ਤੱਕ ਜਾਰੀ ਰਹੀ। ਬੰਗਾਲ ਵਿੱਚ ਅਗਲੇ ਸਾਲ ਵਿਧਾਨਸਭਾ ਚੋਣਾਂ ਹੋਣੀਆਂ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


Inder Prajapati

Content Editor

Related News