NRC ਪੂਰੇ ਦੇਸ਼ ''ਚ ਲਾਗੂ ਕਰਨ ਦੇ ਐਲਾਨ ''ਤੇ ਮਮਤਾ ਬੈਨਰਜੀ ਨੇ ਕੀਤਾ ਪਲਟਵਾਰ

11/20/2019 4:41:51 PM

ਪੱਛਮੀ ਬੰਗਾਲ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ. ਆਰ. ਸੀ.) ਦੇ ਮੁੱਦੇ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਪਲਟਵਾਰ ਕੀਤਾ ਹੈ। ਮਮਤਾ ਨੇ ਕਿਹਾ ਕਿ ਅਸੀਂ ਐੱਨ. ਆਰ. ਸੀ. ਨੂੰ ਬੰਗਾਲ 'ਚ ਲਾਗੂ ਨਹੀਂ ਹੋਣ ਦੇਵਾਂਗੇ। ਉਨ੍ਹਾਂ ਕਿਹਾ ਕਿ ਬੰਗਾਲ ਵਿਚ ਰਹਿਣ ਵਾਲੇ ਕਿਸੇ ਵੀ ਸ਼ਖਸ ਦੀ ਕੋਈ ਵੀ ਨਾਗਰਿਕਤਾ ਨਹੀਂ ਖੋਹ ਸਕਦਾ ਹੈ।

ਇੱਥੇ ਦੱਸ ਦੇਈਏ ਕਿ ਬੁੱਧਵਾਰ ਨੂੰ ਰਾਜ ਸਭਾ 'ਚ ਬੋਲਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਆਸਾਮ 'ਚ ਐੱਨ. ਆਰ. ਸੀ. ਦੀ ਪ੍ਰਕਿਰਿਆ ਹੱਥ ਵਿਚ ਲਈ ਗਈ ਸੀ। ਉਨ੍ਹਾਂ ਨੇ ਧਰਮ ਦੇ ਆਧਾਰ 'ਤੇ  ਐੱਨ. ਆਰ. ਸੀ. 'ਚ ਭੇਦਭਾਵ ਕੀਤੇ ਜਾਣ ਦੇ ਖਦਸ਼ੇ ਨੂੰ ਖਾਰਜ ਕੀਤਾ। ਸ਼ਾਹ ਨੇ ਕਿਹਾ ਕਿ  ਐੱਨ. ਆਰ. ਸੀ.  ਦੇ ਆਧਾਰ 'ਤੇ ਨਾਗਰਿਕਤਾ ਦੀ ਪਛਾਣ ਨੂੰ ਯਕੀਨੀ ਕੀਤਾ ਜਾਵੇਗਾ ਅਤੇ ਇਸ ਨੂੰ ਪੂਰੇ ਦੇਸ਼ ਵਿਚ ਲਾਗੂ ਕਰਨਗੇ। ਕਿਸੇ ਵੀ ਧਰਮ ਦੇ ਲੋਕਾਂ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ।

Tanu

This news is Content Editor Tanu