ਮਮਤਾ ਪਹੁੰਚੀ ਦਿੱਲੀ, ਅੱਜ ਮੋਦੀ ਨਾਲ ਕਰੇਗੀ ਮੁਲਾਕਾਤ

07/27/2021 1:31:34 AM

ਨਵੀਂ ਦਿੱਲੀ-  ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 5 ਦਿਨਾਂ ਦੇ ਦੌਰੇ ’ਤੇ ਦਿੱਲੀ ਪਹੁੰਚ ਗਈ ਹੈ। ਉਹ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰੇਗੀ। ਤੈਅ ਪ੍ਰੋਗਰਾਮ ਅਨੁਸਾਰ ਉਨ੍ਹਾਂ ਦੀ ਮੁਲਾਕਾਤ ਸ਼ਾਮ 4 ਵਜੇ ਹੋਣੀ ਹੈ। ਇਸ ਤੋਂ ਪਹਿਲਾਂ ਉਹ ਸੰਸਦ ਭਵਨ ਵੀ ਜਾ ਸਕਦੀ ਹੈ। ਉਹ ਬੁੱਧਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਵੀ ਮੁਲਾਕਾਤ ਕਰ ਸਕਦੀ ਹੈ। ਮੋਦੀ ਨਾਲ ਮੁਲਾਕਾਤ ਪਿੱਛੋਂ ਮਮਤਾ ਬੈਨਰਜੀ ਪ੍ਰੈੱਸ ਕਾਨਫਰੰਸ ਕਰ ਸਕਦੀ ਹੈ। ਓਧਰ ਮਮਤਾ ਨੇ ਜੈਨ ਹਵਾਲਾ ਕੇਸ ਦਾ ਖੁਲਾਸਾ ਕਰਨ ਵਾਲੇ ਸੀਨੀਅਰ ਪੱਤਰਕਾਰ ਵਿਨੀਤ ਨਾਰਾਇਣ ਨਾਲ ਅੱਜ ਮੁਲਾਕਾਤ ਕੀਤੀ। ਇਕ ਮਹੀਨਾ ਪਹਿਲਾਂ ਹੀ ਮਮਤਾ ਨੇ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ’ਤੇ ਇਸ ਮਾਮਲੇ ਵਿਚ ਸ਼ਾਮਲ ਹੋਣ ਦਾ ਦੋਸ਼ ਲਾਇਆ ਸੀ।

ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਟੀਮ ਨੇ ਟੀ20 'ਚ ਆਇਰਲੈਂਡ ਦਾ ਕੀਤਾ ਸਫਾਇਆ, 3-0 ਨਾਲ ਜਿੱਤੀ ਸੀਰੀਜ਼


ਦਿੱਲੀ ਦੌਰੇ ਦੌਰਾਨ ਮਮਤਾ ਦਾ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਸਮੇਤ ਵਿਰੋਧੀ ਧਿਰ ਦੇ ਕਈ ਵੱਡੇ ਨੇਤਾਵਾਂ ਨਾਲ ਵੀ ਮੁਲਾਕਾਤ ਦਾ ਪ੍ਰੋਗਰਾਮ ਹੈ। ਮੰਨਿਆ ਜਾ ਰਿਹਾ ਹੈ ਕਿ ਮਮਤਾ ਆਪਣੇ ਇਸ 5 ਦਿਨਾਂ ਦਿੱਲੀ ਦੌਰੇ ਦੌਰਾਨ ਵਿਰੋਧੀ ਧਿਰ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕਰੇਗੀ।

ਇਹ ਖ਼ਬਰ ਪੜ੍ਹੋ-  ਟੋਕੀਓ 'ਚ ਚਾਂਦੀ ਤਮਗਾ ਜਿੱਤਣ ਵਾਲੀ ਚਾਨੂ ਨੂੰ ਮਣੀਪੁਰ ਸਰਕਾਰ ਨੇ ਬਣਾਇਆ ASP

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh