ਮਾਲੇਗਾਓਂ ਧਮਾਕਾ ਮਾਮਲਾ : ਸਾਧਵੀ ਪ੍ਰਗਿਆ ਤੇ ਪੁਰੋਹਿਤ ਤੋਂ ਹਟਿਆ ਮਕੋਕਾ

Thursday, Dec 28, 2017 - 09:07 AM (IST)

ਮੁੰਬਈ — ਸਾਧਵੀ ਪ੍ਰਗਿਆ ਸਿੰਘ ਠਾਕੁਰ  ਅਤੇ ਲੈਫ. ਕਰਨਲ ਪ੍ਰਸਾਦ ਪੁਰੋਹਿਤ  ਤੋਂ ਮਕੋਕਾ ਹਟਾ ਲਿਆ ਗਿਆ ਹੈ। ਸਾਧਵੀ, ਪੁਰੋਹਿਤ ਅਤੇ 6 ਹੋਰ ਦੋਸ਼ੀਆਂ 'ਤੇ ਸਾਲ 2008 ਵਿਚ ਮਾਲੇਗਾਓਂ ਬੰਬ ਧਮਾਕਾ ਮਾਮਲੇ ਵਿਚ ਅੱਤਵਾਦ ਵਿਰੋਧੀ ਕਾਨੂੰਨ ਅਧੀਨ ਮੁਕੱਦਮਾ ਚੱਲੇਗਾ ਕਿਉਂਕਿ ਵਿਸ਼ੇਸ਼ ਐੱਨ. ਆਈ. ਏ. ਦੀ ਅਦਾਲਤ ਨੇ ਦੋਸ਼-ਮੁਕਤ ਕਰਨ ਲਈ ਉਨ੍ਹਾਂ ਦੀ ਅਰਜ਼ੀ ਬੁੱਧਵਾਰ ਰੱਦ ਕਰ ਦਿੱਤੀ।
ਅਦਾਲਤ ਨੇ ਸਭ ਦੋਸ਼ੀਆਂ ਵਿਰੁੱਧ ਸਖ਼ਤ ਮਹਾਰਾਸ਼ਟਰ ਸੰਗਠਿਤ ਅਪਰਾਧ ਕਾਨੂੰਨ (ਮਕੋਕਾ) ਅਧੀਨ ਲਾਏ ਗਏ ਦੋਸ਼ਾਂ ਨੂੰ ਖਤਮ ਕਰ ਦਿੱਤਾ।  ਅਦਾਲਤ ਨੇ 3 ਦੋਸ਼ੀਆਂ ਸ਼ਾਮ ਸਿੰਘ, ਸ਼ਿਵ ਨਾਰਾਇਣ ਅਤੇ ਪ੍ਰਵੀਨ ਨੂੰ ਮਾਮਲੇ ਵਿਚੋਂ ਦੋਸ਼-ਮੁਕਤ ਕਰ ਦਿੱਤਾ।


Related News