ਮਾਲਦੀਵ ਦੇ ਸਾਬਕਾ ਉਪ ਰਾਸ਼ਟਰਪਤੀ ਗਫੂਰ ਗੈਰ-ਕਾਨੂੰਨੀ ਢੰਗ ਨਾਲ ਪੁੱਜੇ ਭਾਰਤ, ਗ੍ਰਿਫਤਾਰ

08/01/2019 9:17:01 PM

ਤੂਤੀਕੋਰਿਨ— ਮਾਲਦੀਵ ਦੇ ਸਾਬਕਾ ਉਪ ਰਾਸ਼ਟਰਪਤੀ ਅਹਿਮਦ ਅਦੀਬ ਅਬਦੁੱਲ ਗਫੂਰ ਵੀਰਵਾਰ ਗੈਰ-ਕਾਨੂੰਨੀ ਢੰਗ ਨਾਲ ਸਮੁੰਦਰੀ ਰਸਤਿਓਂ ਭਾਰਤ ਪੁੱਜੇ। ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕੇਂਦਰੀ ਏਜੰਸੀਆਂ ਵਲੋਂ ਸਥਾਨਕ ਸਮੁੰਦਰੀ ਕੰਢੇ ਨੇੜੇ ਉਨ੍ਹਾਂ ਕੋਲੋਂ ਵੀਰਵਾਰ ਰਾਤ ਤੱਕ ਪੁੱਛਗਿੱਛ ਕੀਤੀ ਜਾ ਰਹੀ ਸੀ।

ਜ਼ਿਲਾ ਪੁਲਸ ਦੇ ਇਕ ਚੋਟੀ ਦੇ ਅਧਿਕਾਰੀ ਨੇ ਦੱਸਿਆ ਕਿ ਗਫੂਰ ਇਕ ਸਮੁੰਦਰੀ ਜਹਾਜ਼ ਵਿਚ ਸਵਾਰ ਹੋ ਕੇ ਇਥੇ ਪੁੱਜੇ। ਜਹਾਜ਼ ਵਿਚ ਅਮਲੇ ਦੇ 9 ਹੋਰ ਮੈਂਬਰ ਵੀ ਸਵਾਰ ਸਨ। ਗਫੂਰ ਦੇ ਭਾਰਤ ਆਉਣ ਦੀ ਕੋਈ ਸੂਚਨਾ ਨਹੀਂ ਸੀ, ਇਸ ਲਈ ਉਹ ਭਾਰਤ ਦੀ ਧਰਤੀ 'ਤੇ ਉਤਰ ਨਹੀਂ ਸਕਦੇ ਸਨ। ਉਨ੍ਹਾਂ ਗੈਰ-ਕਾਨੂੰਨੀ ਢੰਗ ਨਾਲ ਭਾਰਤ ਦੀ ਧਰਤੀ 'ਤੇ ਕਦਮ ਰੱਖਿਆ, ਜਿਸ ਕਾਰਣ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਇੰਟੈਲੀਜੈਂਸ ਬਿਊਰੋ ਨੇ ਗਫੂਰ ਦੀ ਗ੍ਰਿਫਤਾਰੀ ਬਾਰੇ ਭਾਰਤੀ ਵਿਦੇਸ਼ ਮੰਤਰਾਲਾ ਨੂੰ ਸੂਚਿਤ ਕਰ ਦਿੱਤਾ। ਮੰਤਰਾਲਾ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਅਸੀਂ ਸਾਰੇ ਘਟਨਾਚੱਕਰ ਦੀ ਸੱਚਾਈ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।

Baljit Singh

This news is Content Editor Baljit Singh