100 ਰੁਪਏ ਦਾ ਸਿੱਕਾ ਤੁਹਾਨੂੰ ਬਣਾ ਸਕਦੈ ਮਾਲਾਮਾਲ

10/08/2018 6:22:34 PM

ਨਵੀਂ ਦਿੱਲੀ— ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਵੇਂ ਤੁਸੀਂ 100 ਰੁਪਏ ਦੇ ਸਿੱਕੇ ਨਾਲ ਮਾਲਾਮਾਲ ਬਣ ਸਕਦੇ ਹੋ। ਦਰਅਸਲ, ਇਸ ਸਿੱਕੇ ਦੀ ਸ਼ੁਰੂਆਤ 1917 ਵਿਚ ਹੋਈ ਹੈ। ਇਸਨੂੰ ਲੋਕਾਂ ਲਈ ਜਾਰੀ ਕੀਤਾ ਗਿਆ ਸੀ ਅਤੇ ਇਸ ਸਿੱਕੇ 'ਤੇ 1984 ਤੱਕ ਪਾਬੰਦੀ ਲੱਗੀ ਰਹੀ ਅਤੇ ਬਾਅਦ ਵਿਚ ਭਾਰਤ ਸਰਕਾਰ ਨੇ ਇਸਨੂੰ ਬੰਦ ਕਰ ਦਿੱਤਾ ਸੀ।

ਸਿੱਕੇ ਦੀ ਖਾਸ ਨਿਸ਼ਾਨੀ ਇਹ ਹੈ ਕਿ ਇਸ ਸਿੱਕੇ ਦੇ ਉੱਪਰ ਇੰਦਰਾ ਗਾਂਧੀ ਦਾ ਚਿੱਤਰ ਅੰਕਿਤ ਹੈ। ਜੇਕਰ ਤੁਹਾਡੇ ਕੋਲ ਇਹ ਪੁਰਾਣਾ 100 ਰੁਪਏ ਦਾ ਸਿੱਕਾ ਮੌਜੂਦ ਹੈ ਤਾਂ ਤੁਸੀਂ ਮਾਲਾਮਾਲ ਬਣ ਸਕਦੇ ਹਨ। ਤੁਸੀਂ ਇਸ ਸਿੱਕੇ ਨੂੰ ਓ. ਐੱਲ. ਐਕਸ., ਕਵੀਕਰ ਜਾਂ ਅਮੇਜਨ 'ਤੇ ਵੇਚ ਸਕਦੇ ਹੋ। ਜੇਕਰ ਤੁਸੀਂ ਇਸਨੂੰ ਇਨ੍ਹਾਂ ਵੈੱਬਸਾਈਟਸ 'ਤੇ ਪਾਉਂਦੇ ਹੋ ਤਾਂ ਸਿੱਕੇ ਦੇ ਬਦਲੇ ਤੁਹਾਨੂੰ 80 ਹਜ਼ਾਰ ਤੋਂ ਇਕ ਲੱਖ ਤੱਕ ਮਿਲ ਸਕਦੇ ਹਨ। ਇਸੇ ਤਰ੍ਹਾਂ ਤੁਸੀਂ 1 ਰੁਪਏ ਦੇ ਪੁਰਾਣੇ ਨੋਟ ਤੋਂ ਵੀ ਚੰਗੇ ਪੈਸੇ ਮਕਾ ਸਕਦੇ ਹੋ। ਜੀ ਹਾਂ, ਜਿਸ 1 ਰੁਪਏ ਦੇ ਨੇਟ 'ਤੇ 786 ਅੰਕਿਤ ਹੈ ਉਸ ਤੋਂ ਤੁਸੀਂ 1 ਲੱਖ ਰੁਪਏ ਤਕ ਬਣਾ ਸਕਦੇ ਹੋ।  


Related News