ਮਕਰ ਸੰਕ੍ਰਾਂਤੀ ਦੇ ਦਿਨ ਪਤੰਗ ਉਡਾਉਣ ਦੀ ਪਰੰਪਰਾ ਅੱਜ ਵੀ ਹੈ ਬਰਕਰਾਰ

01/13/2020 1:43:01 PM

ਪਟਨਾ (ਵਾਰਤਾ)— ਮਕਰ ਸੰਕ੍ਰਾਂਤੀ ਦੇ ਦਿਨ ਖੁਸ਼ੀ, ਉਤਸ਼ਾਹ ਅਤੇ ਮਸਤੀ ਦਾ ਪ੍ਰਤੀਕ ਪਤੰਗ ਉਡਾਉਣ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਪਰੰਪਰਾ ਮੌਜੂਦਾ ਦੌਰ 'ਚ ਕਾਫੀ ਬਦਲਾਅ ਤੋਂ ਬਾਅਦ ਵੀ ਬਰਕਰਾਰ ਹੈ। ਆਧੁਨਿਕ ਜੀਵਨ ਦੀ ਦੌੜ-ਭੱਜ 'ਚ ਭਾਵੇਂ ਹੀ ਲੋਕਾਂ 'ਚ ਪਤੰਗਬਾਜ਼ੀ ਦਾ ਸ਼ੌਕ ਘੱਟ ਹੋ ਗਿਆ ਹੋਵੇ ਪਰ ਮਕਰ ਸੰਕ੍ਰਾਂਤੀ ਦੇ ਦਿਨ ਪਤੰਗ ਉਡਾਉਣ ਦੀ ਪਰੰਪਰਾ ਅੱਜ ਵੀ ਬਰਕਰਾਰ ਹੈ। ਇਸ ਪਰੰਪਰਾ ਦੀ ਵਜ੍ਹਾ ਕਰ ਕੇ ਮਕਰ ਸੰਕ੍ਰਾਂਤੀ ਨੂੰ ਪਤੰਗਾਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ। ਮਕਰ ਸੰਕ੍ਰਾਂਤੀ 'ਤੇ ਪਤੰਗ ਉਡਾਉਣ ਦਾ ਵਰਣਨ ਰਾਮਚਰਿਤ ਮਾਨਸ ਦੇ ਬਾਲਕਾਂਡ 'ਚ ਮਿਲਦਾ ਹੈ। 

ਮਾਨਤਾ ਹੈ ਕਿ ਮਕਰ ਸੰਕ੍ਰਾਂਤੀ 'ਤੇ ਜਦੋਂ ਭਗਵਾਨ ਰਾਮ ਨੇ ਪਤੰਗ ਉਡਾਈ ਸੀ, ਜੋ ਇੰਦਰਲੋਕ ਪਹੁੰਚ ਗਈ ਸੀ। ਉਸ ਸਮੇਂ ਤੋਂ ਲੈ ਕੇ ਅੱਜ ਤਕ ਪਤੰਗ ਉਡਾਉਣ ਦੀ ਪਰੰਪਰਾ ਚਲੀ ਆ ਰਹੀ ਹੈ। ਸਾਲਾਂ ਪੁਰਾਣੀ ਇਹ ਪਰੰਪਰਾ ਮੌਜੂਦਾ ਸਮੇਂ 'ਚ ਵੀ ਬਰਕਰਾਰ ਹੈ। ਆਸਮਾਨ 'ਚ ਰੰਗ-ਬਿਰੰਗੀਆਂ ਪਤੰਗਾਂ ਨੂੰ ਦੇਖ ਕੇ ਹਰ ਕਿਸੇ ਦਾ ਮਨ ਪਤੰਗ ਉਡਾਉਣ ਨੂੰ ਕਰਦਾ ਹੈ। ਹਰੇਕ ਸਾਲ 14 ਜਨਵਰੀ ਨੂੰ ਮਕਰ ਸੰਕ੍ਰਾਂਤੀ ਦੇ ਦਿਨ ਲੋਕ ਚੂੜਾ-ਦਹੀਂ ਖਾਣ ਤੋਂ ਬਾਅਦ ਮਕਾਨਾਂ ਦੀਆਂ ਛੱਤਾਂ ਅਤੇ ਖੁੱਲ੍ਹੇ ਮੈਦਾਨਾਂ ਵੱਲ ਦੌੜਦੇ ਹਨ ਅਤੇ ਪਤੰਗ ਉਡਾ ਕੇ ਦਿਨ ਦਾ ਮਜ਼ਾ ਲੈਂਦੇ ਹਨ। ਮਕਰ ਸੰਕ੍ਰਾਂਤੀ ਦੇ ਦਿਨ ਪਤੰਗਬਾਜ਼ੀ ਕਰਦੇ ਲੋਕਾਂ ਦਾ ਉਤਸ਼ਾਹ ਦੇਖ ਕੇ ਅਜਿਹਾ ਲੱਗਦਾ ਹੈ ਕਿ ਅੱਜ ਮਕਰ ਰਾਸ਼ੀ 'ਚ ਪ੍ਰਵੇਸ਼ ਕਰ ਚੁੱਕੇ ਸੂਰਜ ਨੂੰ ਪਤੰਗ ਦੀ ਡੋਰ ਦੇ ਸਹਾਰੇ ਉੱਤਰੀ ਗੋਲਾਰਧ (ਕਰਕ ਰੇਖਾ) ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹੋਣ। ਤਾਂ ਕਿ ਉੱਤਰ ਦੇ ਲੋਕ ਵੀ ਊਰਜਾ ਦੇ ਸਰੋਤ ਸੂਰਜ ਦੀ ਕ੍ਰਿਪਾ ਤੋਂ ਧਨ ਨਾਲ ਮਾਲਾ-ਮਾਲ ਹੋ ਸਕਣ।


Tanu

Content Editor

Related News