ਗੁਜਰਾਤ ATS ਤੇ ICG ਦੀ ਵੱਡੀ ਕਾਰਵਾਈ, ਕਰੋੜਾਂ ਦੇ ਨਸ਼ੇ ਵਾਲੇ ਪਦਾਰਥਾਂ ਤੇ ਹਥਿਆਰਾਂ ਸਮੇਤ 10 ਪਾਕਿਸਤਾਨੀ ਗ੍ਰਿਫ਼ਤਾਰ

12/26/2022 9:58:49 PM

ਨੈਸ਼ਨਲ ਡੈਸਕ : ਸੋਮਵਾਰ ਤੜਕੇ ਗੁਜਰਾਤ ਤੱਟ ਨੇੜੇ 10 ਕਰੂ ਮੈਂਬਰਾਂ ਨਾਲ ਪਾਕਿਸਤਾਨੀ ਕਿਸ਼ਤੀ ਨੂੰ ਰੋਕਿਆ ਗਿਆ, ਜਿਸ 'ਚੋਂ 300 ਕਰੋੜ ਰੁਪਏ ਦੇ ਹਥਿਆਰ, ਗੋਲਾ ਬਾਰੂਦ ਅਤੇ 40 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਬਰਾਮਦ ਹੋਏ । ਭਾਰਤੀ ਤੱਟ ਰੱਖਿਅਕ (ਆਈ.ਸੀ. ਜੀ) ਨੇ ਇਹ ਜਾਣਕਾਰੀ ਦਿੱਤੀ। ਆਈ.ਸੀ.ਜੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਗੁਜਰਾਤ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐੱਸ) ਵੱਲੋਂ ਸਾਂਝੀ ਕੀਤੀ ਗਈ ਇੱਕ ਸੂਚਨਾ ਦੇ ਆਧਾਰ 'ਤੇ ਤੱਟ ਰੱਖਿਅਕ ਨੇ 25 ਅਤੇ 26 ਦਸੰਬਰ ਦੀ ਰਾਤ ਅੰਤਰਰਾਸ਼ਟਰੀ ਸਮੁੰਦਰੀ ਸੀਮਾ ਰੇਖਾ (ਆਈ.ਐੱਮ.ਬੀ.ਐੱਲ) ਦੇ ਨੇੜੇ ਖੇਤਰ ਵਿੱਚ ਗਸ਼ਤ ਲਈ ਆਪਣੀਆਂ ਫਾਸਟ ਪੈਟਰੋਲ ਵੈਸਲ ਆਈ.ਸੀ.ਜੀ.ਐਸ. ਅਰਿੰਜੇ ਨੂੰ  ਤਾਇਨਾਤ ਕੀਤਾ। 

ਇਹ ਵੀ ਪੜ੍ਹੋ : ਮਾਲਬਰੋਜ਼ ਸ਼ਰਾਬ ਫੈਕਟਰੀ ਮਾਮਲਾ : ਸਾਂਝੇ ਮੋਰਚੇ ਦੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ, ਜਾਣੋ ਕੀ ਨਿਕਲਿਆ ਸਿੱਟਾ

ਬਿਆਨ ਅਨੁਸਾਰ ਦਿਨ ਦੇ ਤੜਕੇ ਮੱਛੀ ਫੜਨ ਵਾਲੀ ਪਾਕਿਸਤਾਨੀ ਕਿਸ਼ਤੀ 'ਅਲ ਸੋਹੇਲੀ' ਨੂੰ ਭਾਰਤੀ ਖੇਤਰੀ ਜਲ ਖੇਤਰ ਵਿੱਚ ਸ਼ੱਕੀ ਰੂਪ ਵਿੱਚ ਆਉਂਦਾ ਦੇਖਿਆ ਗਿਆ। ਉਨ੍ਹਾਂ ਕਿਹਾ ਕਿ ਆਈ.ਸੀ.ਜੀ ਜਹਾਜ਼ ਦੁਆਰਾ ਚੁਣੌਤੀ ਦਿੱਤੇ ਜਾਣ ਅਤੇ ਚਿਤਾਵਨੀ ਗੋਲੀ ਚਲਾਉਣ ਦੇ ਬਾਵਜੂਦ, ਕਿਸ਼ਤੀ ਨਹੀਂ ਰੁਕੀ। ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਕੋਸਟ ਗਾਰਡ ਆਖਰਕਾਰ ਕਿਸ਼ਤੀ ਨੂੰ ਰੋਕਣ ਵਿੱਚ ਕਾਮਯਾਬ ਹੋ ਗਿਆ।

 

ਬਿਆਨ ਮੁਤਾਬਕ ਕਿਸ਼ਤੀ 'ਤੇ 300 ਕਰੋੜ ਰੁਪਏ ਦੇ ਹਥਿਆਰ ਅਤੇ ਗੋਲਾ ਬਾਰੂਦ ਅਤੇ ਕਰੀਬ 40 ਕਿਲੋ ਨਸ਼ੀਲਾ ਪਦਾਰਥ ਮਿਲਿਆ ਹੈ। ਚਾਲਕ ਦਲ ਦੇ 10 ਮੈਂਬਰਾਂ ਅਤੇ ਕਿਸ਼ਤੀ ਨੂੰ ਅਗਲੇਰੀ ਜਾਂਚ ਲਈ ਓਖਾ ਬੰਦਰਗਾਹ 'ਤੇ ਲਿਆਂਦਾ ਜਾ ਰਿਹਾ ਹੈ। ਪਿਛਲੇ 18 ਮਹੀਨਿਆਂ ਵਿੱਚ ਆਈ.ਸੀ.ਜੀ ਅਤੇ ਗੁਜਰਾਤ ਏ.ਟੀ.ਐੱਸ ਵੱਲੋਂ ਇਹ ਸੱਤਵਾਂ ਸਾਂਝਾ ਆਪ੍ਰੇਸ਼ਨ ਹੈ ਅਤੇ ਅਜਿਹਾ ਪਹਿਲਾ ਮਾਮਲਾ ਹੈ ਜਿਸ ਵਿੱਚ ਨਸ਼ੀਲੇ ਪਦਾਰਥਾਂ ਸਮੇਤ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। ਪਿਛਲੇ 18 ਮਹੀਨਿਆਂ ਵਿਚ 1,930 ਕਰੋੜ ਰੁਪਏ ਦੀ ਕੁੱਲ 346 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ ਹੈ ਅਤੇ 44 ਪਾਕਿਸਤਾਨੀ ਅਤੇ ਸੱਤ ਈਰਾਨੀ ਚਾਲਕ ਦਲ ਦੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਨਿੱਜੀ ਸਕੂਲਾਂ ਦੀਆਂ ਮਨਮਾਨੀਆਂ ’ਤੇ ਬੋਲੇ ਮੰਤਰੀ ਹਰਜੋਤ ਬੈਂਸ, ਪਟਿਆਲਾ ਦੇ 2 ਪ੍ਰਾਈਵੇਟ ਸਕੂਲਾਂ ਨੂੰ ਦਿੱਤੀ ਇਹ ਹਦਾਇਤ

Mandeep Singh

This news is Content Editor Mandeep Singh