ਵੱਡੀ ਪਹਿਲ: ਇੱਥੇ ਪਲਾਸਟਿਕ ਦੀਆਂ 10 ਬੋਤਲਾਂ ਦੇ ਬਦਲੇ ਮਿਲੇਗਾ ਦੁੱਧ ਦਾ ਪੈਕੇਟ

12/26/2019 12:35:18 PM

ਪੰਚਕੂਲਾ—ਹਰਿਆਣਾ 'ਚ ਪੰਚਕੂਲਾ ਨਗਰ ਨਿਗਮ ਨੇ ਇੱਕ ਵੱਡੀ ਪਹਿਲ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਇੱਥੇ ਪਲਾਸਟਿਕ ਦੀਆਂ 10 ਬੋਤਲਾਂ ਦੇਣ 'ਤੇ ਲੋਕਾਂ ਨੂੰ ਦੁੱਧ ਦੇ ਪੈਕੇਟ ਦਿੱਤੇ ਜਾ ਰਹੇ ਹਨ। ਨਿਗਮ ਦੇ ਕਾਰਜਕਾਰੀ ਅਧਿਕਾਰੀ ਜੇ.ਸਿੰਘ ਨੇ ਦੱਸਿਆ ਹੈ ਕਿ ਜੋ ਲੋਕ ਸਾਨੂੰ 1 ਕਿਲੋ ਪਲਾਸਟਿਕ ਜਾਂ 10 ਪਲਾਸਟਿਕ ਦੀਆਂ ਬੋਤਲਾਂ ਦਿੰਦੇ ਹਨ, ਉਨ੍ਹਾਂ ਨੂੰ ਦੁੱਧ ਦਾ 1 ਪੈਕੇਟ ਮਿਲੇਗਾ। ਇਸ ਪ੍ਰਸਤਾਵ ਦਾ ਲਾਭ ਪੰਚਕੂਲਾ ਦੇ ਕਈ ਵੀਟਾ ਮਿਲਕ ਬੂਥਾਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।

PunjabKesari

ਹਰਿਆਣਾ ਦੇ ਪੰਚਕੂਲਾ ਨਗਰ ਨਿਗਮ ਨੇ ਇਹ ਪਹਿਲ ਅਜਿਹੇ ਸਮੇਂ ਸ਼ੁਰੂ ਕੀਤੀ ਹੈ, ਜਦੋਂ ਦੇਸ਼ ਨੂੰ ਪਾਲੀਥੀਨ ਮੁਕਤ ਬਣਾਉਣ ਲਈ ਸਾਰੀਆਂ ਸਰਕਾਰਾਂ ਕੰਮ ਕਰ ਰਹੀਆਂ ਹਨ।ਕਈ ਸੂਬਿਆਂ 'ਚ ਤਾਂ ਸਰਕਾਰਾਂ ਨੇ ਪਲਾਸਟਿਕ ਦੇ ਥੈਲਿਆਂ ਅਤੇ ਪਾਲੀਥੀਨ ਦੀ ਵਰਤੋਂ 'ਤੇ ਰੋਕ ਲਗਾ ਦਿੱਤੀ ਹੈ।

PunjabKesari

ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ.ਜੀ.ਟੀ.) ਦੇ ਆਦੇਸ਼ 'ਤੇ ਸਭ ਤੋਂ ਪਹਿਲਾਂ ਪਾਲੀਥੀਨ 'ਤੇ ਰੋਕ ਲਾਈ ਗਈ ਸੀ। ਐੱਨ.ਜੀ.ਟੀ ਨੇ 50 ਮਾਈਕ੍ਰੋਨ ਤੋਂ ਪਤਲੀ ਪਾਲੀਥੀਨ ਦੇ ਨਿਰਮਾਣ, ਵਿਕਰੀ, ਭੰਡਾਰਨ ਅਤੇ ਆਯਾਤ-ਨਿਰਯਾਤ 'ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਹੈ।ਇਸ ਨੂੰ ਬਣਾਉਣ ਜਾਂ ਵੇਚਣ ਵਾਲੇ 'ਤੇ ਇੱਕ ਲੱਖ ਰੁਪਏ ਤੱਕ ਜ਼ੁਰਮਾਨਾ ਅਤੇ ਇੱਕ ਸਾਲ ਦੀ ਸਜ਼ਾ ਦਾ ਪ੍ਰਾਵਧਾਨ ਹੈ। ਇਸ ਤੋਂ ਪਹਿਲਾਂ 2000 'ਚ 20 ਮਾਈਕ੍ਰੋਨ ਦੀ ਪਤਲੀ ਪਾਲੀਥੀਨ 'ਤੇ ਹੀ ਰੋਕ ਲਗਾਈ ਗਈ ਸੀ। ਬਾਅਦ 'ਚ ਇਸ ਨੂੰ ਵਧਾ ਕੇ 50 ਮਾਈਕ੍ਰੋਨ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਪਲਾਸਟਿਕ ਅਤੇ ਪਾਲੀਥੀਨ ਦੇ ਕੂੜੇ ਤੋਂ ਭਾਰਤ ਹੀ ਨਹੀਂ ਬਲਕਿ ਦੁਨੀਆ ਦੇ ਜ਼ਿਆਦਾਤਰ ਦੇਸ਼ ਪਰੇਸ਼ਾਨ ਹਨ। ਇਸ ਕ੍ਰਮ 'ਚ ਭਾਰਤ ਵੀ ਸ਼ਾਮਲ ਹੈ।


Iqbalkaur

Content Editor

Related News