ਮਹਿਲਾ ਦੇ ਪਰਿਵਾਰ ਦਾ ਦੋਸ਼ : ਘਰ ''ਚ ਬਿਨਾਂ ਵਜ੍ਹਾ ਦਾਖਲ ਹੋਏ ਡਰਾਈਵਰ ਸਮੇਤ ਮੇਜਰ ਗੋਗੋਈ

05/25/2018 11:53:22 AM

ਸ਼੍ਰੀਨਗਰ— ਜੰਮੂ ਕਸ਼ਮੀਰ ਦੇ ਸ਼੍ਰੀਨਗਰ 'ਚ ਇਕ ਹੋਟਲ 'ਚ ਮੇਜਰ ਦੇ ਮਾਮਲੇ 'ਚ ਹੁਣ ਇਕ ਨਵਾਂ ਮੋੜ ਆ ਗਿਆ ਹੈ। ਮਹਿਲਾ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਹੈ ਕਿ ਮੇਜਰ ਗੋਗੋਈ ਅਤੇ ਡਰਾਈਵਰ ਸਮੀਰ ਮਹਿਲਾ ਦੇ ਘਰ 'ਚ ਬੇਵਜ੍ਹਾ ਦਾਖਲ ਹੋਏ ਸਨ ਅਤੇ ਇਸ ਦੌਰਾਨ ਇਹ ਦੋਵੇ ਸਿਵਲ ਡਰੈੱਸ 'ਚ ਸਨ।
ਦੱਸਣਾ ਚਾਹੁੰਦੇ ਹਾਂ ਕਿ ਬੁੱਧਵਾਰ ਨੂੰ ਕਿ ਹੋਟਲ 'ਚ ਦਾਖਲ ਹੋਣ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਮੇਜਰ ਗੋਗੋਈ ਨੂੰ ਪੁਲਸ ਨੇ ਥੋੜੀ ਦੇਰ ਲਈ ਹਿਰਾਸਤ 'ਚ ਲੈ ਲਿਆ ਸੀ। ਬੜਗਾਮ 'ਚ ਰਹਿਣ ਵਾਲੀ ਮਹਿਲਾ ਦੀ ਮਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ, ''ਆਰਮੀ ਲਈ ਕੰਮ ਕਰਨ ਵਾਲਾ ਸਮੀਰ 20 ਦਿਨ ਪਹਿਲਾਂ ਅੱਧੀ ਰਾਤ ਨੂੰ ਸਾਡੇ ਘਰ 'ਚ ਦਾਖਲ ਹੋਇਅਆ, ਉਸ ਨਾਲ ਮੇਜਰ ਗੋਗੋਈ ਵੀ ਸਨ। ਇਨ੍ਹਾਂ ਲੋਕਾਂ ਨੇ ਸਾਨੂੰ ਪੁੱਛਿਆ ਕਿ ਉਨ੍ਹਾਂ ਨੂੰ ਕੋਈ ਧਮਕਾ ਤਾਂ ਨਹੀਂ ਰਿਹਾ, ਇਸ ਤੋਂ ਬਾਅਦ ਉਹ ਤੁਰੰਤ ਚਲੇ ਵੀ ਗਏ। ਮੇਰੀ ਬੇਟੀ ਨੂੰ ਫਸਾਇਆ ਜਾ ਰਿਹਾ ਹੈ, ਉਹ ਤਾਂ ਅਜੇ ਬੱਚੀ ਹੈ।''
ਸਮੀਰ ਦਲਾਲ ਹੈ, ਉਸ ਨੂੰ ਫਾਂਸੀ ਦੇਣੀ ਚਾਹੀਦੀ
ਉਨ੍ਹਾਂ ਨੇ ਨਾਲ ਹੀ ਇਹ ਵੀ ਕਿਹਾ, ''ਇਕ ਮਹੀਨਾ ਪਹਿਲਾਂ ਵੀ ਸਮੀਰ ਉਨ੍ਹਾਂ ਦੇ ਘਰ 'ਚ ਆਇਆ ਅਤੇ ਬੇਵਜ੍ਹਾ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਮੇਰੀ ਬੇਟੀ ਨੇ ਕੁਝ ਵੀ ਦੱਸਣ ਤੋਂ ਮਨਾ ਕਰ ਦਿੱਤਾ। ਮੈਨੂੰ ਲੱਗਦਾ ਹੈ ਕਿ ਸਮੀਰ ਇਕ ਦਲਾਲ ਹੈ ਅਤੇ ਉਸ ਨੂੰ ਫਾਂਸੀ ਦੇਣੀ ਚਾਹੀਦੀ ਹੈ।''