ਮਹਿਬੂਬਾ ਨੇ ''ਐਗਜ਼ਿਟ ਪੋਲ'' ਨੂੰ ਲੈ ਕੇ ਨਿਊਜ਼ ਚੈਨਲਾਂ ਦੇ ਐਂਕਰਾਂ ''ਤੇ ਕੱਸਿਆ ਤੰਜ਼

05/20/2019 3:04:19 PM

ਸ਼੍ਰੀਨਗਰ (ਵਾਰਤਾ)— ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਪ੍ਰਧਾਨ ਅਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਨਿਊਜ਼ ਚੈਨਲਾਂ ਦੇ 'ਐਗਜ਼ਿਟ ਪੋਲ' ਨੂੰ ਲੈ ਕੇ ਨਿਊਜ਼ ਐਂਕਰਾਂ 'ਤੇ ਤੰਜ਼ ਕੱਸਿਆ ਹੈ। ਮਹਿਬੂਬਾ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਜ਼ਿਆਦਾਤਰ ਚੈਨਲ ਦੇ ਐਂਕਰ 'ਐਗਜ਼ਿਟ ਪੋਲ' ਨੂੰ ਲੈ ਕੇ ਇਸ ਤਰ੍ਹਾਂ ਉਛਲ ਰਹੇ ਸਨ, ਜਿਵੇਂ ਕਿਸੇ ਬੱਚੇ ਨੂੰ ਟੌਫੀ ਦੀ ਦੁਕਾਨ ਤੋਂ ਟੌਫੀਆਂ ਹੱਥ ਲੱਗੀਆਂ ਗਈਆਂ ਹੋਣ। ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ, ''ਤੇਰੇ ਆਉਣ ਨਾਲ ਇਸ ਤਰ੍ਹਾਂ ਖੁਸ਼ ਹੈ ਦਿਲ ਜਿਵੇਂ ਕਿ ਬੁਲਬੁਲ ਬਹਾਰ ਦੀ ਖਾਤਿਰ।''  

ਜ਼ਿਕਰਯੋਗ ਹੈ ਕਿ ਵੱਖ-ਵੱਖ ਨਿਊਜ਼ ਚੈਨਲਾਂ ਨੇ ਐਤਵਾਰ ਨੂੰ ਆਪਣੇ 'ਐਗਜ਼ਿਟ ਪੋਲ' ਵਿਚ ਭਾਜਪਾ ਪਾਰਟੀ ਦੀ ਅਗਵਾਈ ਵਾਲੀ ਰਾਸ਼ਟਰੀ ਗਠਜੋੜ ਸਰਕਾਰ (ਰਾਜਗ) ਨੂੰ ਲੋਕ ਸਭਾ ਦੀਆਂ 542 ਸੀਟਾਂ 'ਚੋਂ 300 ਸੀਟਾਂ ਮਿਲਣ ਦਾ ਅਨੁਮਾਨ ਜਤਾਇਆ ਸੀ। ਇਸ ਦਰਮਿਆਨ ਜ਼ਿਆਦਾਤਰ ਐਗਜ਼ਿਟ ਪੋਲ ਨੇ ਦਰਸਾਇਆ ਕਿ ਜੰਮੂ ਵਿਚ ਭਾਜਪਾ ਦੋ ਸੀਟਾਂ ਜਿੱਤੇਗੀ, ਕਾਂਗਰਸ ਲੱਦਾਖ 'ਚ ਇਕ ਸੀਟ ਜਿੱਤੇਗੀ, ਜਦਕਿ ਨੈਸ਼ਨਲ ਕਾਨਫਰੰਸ ਕਸ਼ਮੀਰ ਘਾਟੀ ਦੀਆਂ ਸਾਰੀਆਂ 3 ਸੀਟਾਂ 'ਤੇ ਕਬਜ਼ਾ ਕਰੇਗੀ। ਐਗਜ਼ਿਟ ਪੋਲ ਮੁਤਾਬਕ ਮਹਿਬੂਬਾ ਦੀ ਅਗਵਾਈ ਵਾਲੀ ਪੀ. ਡੀ. ਪੀ. ਨੂੰ ਕਸ਼ਮੀਰ ਵਿਚ 3 ਸੀਟਾਂ ਤੋਂ ਹਾਰ ਦਾ ਮੂੰਹ ਦੇਖਣਾ ਪੈ ਸਕਦਾ ਹੈ।

Tanu

This news is Content Editor Tanu