ਮਹਾਸ਼ਿਵਰਾਤਰੀ ''ਤੇ ਰਾਸ਼ਟਰਪਤੀ, PM ਸਮੇਤ ਕਈ ਨੇਤਾਵਾਂ ਨੇ ਦਿੱਤੀਆਂ ਸ਼ੁੱਭਕਾਮਨਾਵਾਂ

02/21/2020 11:34:21 AM

ਨਵੀਂ ਦਿੱਲੀ— ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਵੱਖ-ਵੱਖ ਸਿਆਸੀ ਦਲਾਂ ਦੇ ਨੇਤਾਵਾਂ ਨੇ ਮਹਾਸ਼ਿਵਰਾਤਰੀ ਮੌਕੇ ਸ਼ੁੱਕਰਵਾਰ ਨੂੰ ਪੂਰੇ ਦੇਸ਼ ਵਾਸੀਆਂ ਨੂੰ ਹਾਰਦਿਕ ਸ਼ੁੱਭਕਾਮਨਾਵਾਂ ਦਿੱਤੀਆਂ। ਕੋਵਿੰਦ ਨੇ ਟਵੀਟ ਕਰ ਕੇ ਕਿਹਾ,''ਮਹਾਸ਼ਿਵਰਾਤਰੀ ਦੇ ਸ਼ੁੱਭ ਮੌਕੇ 'ਤੇ ਸਾਰੇ ਦੇਸ਼ਵਾਸੀਆਂ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ। ਮੇਰੀ ਕਾਮਨਾ ਹੈ ਕਿ ਭਗਵਾਨ ਸ਼ਿਵ ਦਾ ਆਸ਼ੀਰਵਾਦ ਸਾਰਿਆਂ ਦੇ ਜੀਵਨ 'ਚ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਲਿਆਏ।'' ਪੀ.ਐੱਮ. ਮੋਦੀ ਨੇ ਵੀ ਆਪਣੇ ਟਵੀਟ 'ਚ ਕਿਹਾ,''ਤੁਹਾਨੂੰ ਸਾਰਿਆਂ ਨੂੰ ਮਹਾਸ਼ਿਵਰਾਤਰੀ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ। ਬਾਬਾ ਭੋਲੇਨਾਥ ਦੇ ਆਸ਼ੀਰਵਾਦ ਨਾਲ ਸਾਰੇ ਦੇਸ਼ਵਾਸੀਆਂ ਦੇ ਜੀਵਨ 'ਚ ਸੁੱਖ, ਸ਼ਾਂਤੀ, ਖੁਸ਼ਹਾਲੀ ਆਏ। 

PunjabKesari

PunjabKesariਅਮਿਤ ਸ਼ਾਹ ਨੇ ਟਵੀਟ ਕਰ ਕੇ ਕਿਹਾ,''ਮਹਾਦੇਵ ਤੋਂ ਭਾਰਤ ਦੀ ਲਗਾਤਾਰ ਖੁਸ਼ਹਾਲੀ ਦੀ ਪ੍ਰਾਰਥਨਾ ਕਰਦਾ ਹਾਂ। ਹਰ ਹਰ ਮਹਾਦੇਵ।'' ਇਸ ਵਿਚ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਪਣੇ ਟਵੀਟ 'ਚ ਕਿਹਾ,''ਮਹਾਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ 'ਤੇ ਤੁਹਾਨੂੰ ਸਾਰਿਆਂ ਨੂੰ ਸ਼ੁੱਭਕਾਮਨਾਵਾਂ।'' ਪੂਰੇ ਦੇਸ਼ 'ਚ ਮਹਾਸ਼ਿਵਰਾਤਰੀ ਦਾ ਤਿਉਹਾਰ ਅੱਜ ਪੂਰੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੂਰੇ ਦੇਸ਼ 'ਚ ਸ਼ਰਧਾਲਾਂ ਨੇ ਭਗਵਾਨ ਸ਼ਿਵ ਦੀ ਪੂਜਾ-ਅਰਚਨਾ ਕੀਤੀ ਅਤੇ ਭੋਲੇਨਾਥ ਦੀ ਨਗਰੀ ਕਾਸ਼ੀ, ਉਜੈਨ ਅਤੇ ਹੋਰ ਥਾਂਵਾਂ 'ਤੇ ਸਵੇਰ ਤੋਂ ਹੀ ਮੰਦਰਾਂ 'ਚ ਲੋਕਾਂ ਦੀ ਭੀੜ ਲੱਗੀ ਰਹੀ ਅਤੇ ਸ਼ਰਧਾਲੂਆਂ ਨੇ ਗੰਗਾ ਸਮੇਤ ਵੱਖ-ਵੱਖ ਨਦੀਆਂ 'ਚ ਡੁੱਬਕੀਆਂ ਵੀ ਲਗਾਈਆਂ।

PunjabKesari


DIsha

Content Editor

Related News