ਠਾਕਰੇ ਨੇ ਯੋਗੀ ਨੂੰ ਫੋਨ ਕਰ ਕੇ ਪੁਜਾਰੀਆਂ ਦੇ ਕਤਲ ''ਤੇ ਚਿੰਤਾ ਜਤਾਈ

04/28/2020 5:31:04 PM

ਮੁੰਬਈ- ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਉੱਤਰ ਪ੍ਰਦੇਸ਼ ਦੇ ਆਪਣੇ ਹਮਅਹੁਦੇਦਾਰ ਯੋਗੀ ਆਦਿੱਤਿਯਨਾਥ ਨੂੰ ਮੰਗਲਵਾਰ ਨੂੰ ਫੋਨ ਕਰ ਕੇ ਬੁਲੰਦਸ਼ਹਿਰ 'ਚ 2 ਪੁਜਾਰੀਆਂ ਦੇ ਕਤਲ ਨੂੰ ਲੈ ਕੇ ਚਿੰਤਾ ਜਤਾਈ। ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੇ ਇਹ ਜਾਣਕਾਰੀ ਦਿੱਤੀ। ਰਾਊਤ ਨੇ ਭਾਜਪਾ 'ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਉੱਤਰ ਪ੍ਰਦੇਸ਼ 'ਚ 2 ਪੁਜਾਰੀਆਂ ਦੇ ਕਤਲ ਨੂੰ ਮਹਾਰਾਸ਼ਟਰ ਦੇ ਪਾਲਘਰ ਦੀ ਘਟਨਾ ਦੀ ਤਰਾਂ ਫਿਰਕੂ ਰੰਗ ਨਾ ਦਿੱਤਾ ਜਾਵੇ। ਉਨਾਂ ਨੇ ਦੱਸਿਆ ਕਿ ਠਾਕਰੇ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਫੋਨ ਕਰ ਕੇ ਬੁਲੰਦਸ਼ਹਿਰ ਦੀ ਘਟਨਾ 'ਤੇ ਚਿੰਤਾ ਜਤਾਈ ਹੈ। ਰਾਊਤ ਨੇ ਕਿਹਾ,''ਅਜਿਹੀਆਂ ਘਟਨਾਵਾਂ 'ਤੇ ਸਾਨੂੰ ਰਾਜਨੀਤੀ ਕਰਨ ਤੋਂ ਬਚਣਾ ਚਾਹੀਦਾ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ।''

ਇਸ ਤੋਂ ਪਹਿਲਾਂ ਰਾਊਤ ਨੇ ਟਵੀਟ ਕਰ ਕੇ ਬੁਲੰਦਸ਼ਹਿਰ 'ਚ 2 ਪੁਜਾਰੀਆਂ ਦੇ ਕਤਲ ਦੀ ਘਟਨਾ ਨੂੰ ਅਣਮਨੁੱਖੀ ਕਰਾਰ ਦਿੱਤਾ। ਉਨਾਂ ਨੇ ਟਵੀਟ ਕੀਤਾ,''ਭਿਆਨਕ ਉੱਤਰ ਪ੍ਰਦੇਸ਼ 'ਚ ਬੁਲੰਦਸ਼ਹਿਰ ਦੇ ਇਕ ਮੰਦਰ 'ਚ 2 ਸਾਧੂਆਂ ਦਾ ਕਤਲ ਪਰ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਨੂੰ ਫਿਰਕੂ ਨਾ ਬਣਾਉਣ, ਜਿਸ ਤਰਾਂ ਨਾਲ ਕੁਝ ਲੋਕਾਂ ਨੇ ਮਹਾਰਾਸ਼ਟਰ ਦੇ ਪਾਲਘਰ ਮਾਮਲੇ 'ਚ ਕਰਨ ਦੀ ਕੋਸ਼ਿਸ਼ ਕੀਤੀ।'' ਉਨਾਂ ਨੇ ਲਿਖਿਆ,''ਸ਼ਾਂਤੀ ਬਣਾਏ ਰੱਖੋ। ਦੇਸ਼ ਕੋਰੋਨਾ ਵਾਇਰਸ ਮਹਾਮਾਰੀ ਨਾਲ ਲੜ ਰਿਹਾ ਹੈ ਅਤੇ ਯੋਗੀ ਆਦਿੱਤਿਯਨਾਥ ਨੂੰ ਸਜ਼ਾ ਦਿਵਾਉਣਗੇ।'' ਦੱਸਣਯੋਗ ਹੈ ਕਿ ਮਹਾਰਾਸ਼ਟਰ ਦੇ ਪਾਲਘਰ 'ਚ 16 ਅਪ੍ਰੈਲ ਨੂੰ ਭੀੜ ਨੇ 2 ਸੰਤਾਂ ਅਤੇ ਉਨਾਂ ਦੇ ਕਾਰ ਚਾਲਕ ਨੂੰ ਕਥਿਤ ਤੌਰ 'ਤੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਦੋਵੇਂ ਸੰਤ ਅੰਤਿਮ ਸੰਸਕਾਰ ਦੇ ਸਿਲਸਿਲੇ 'ਚ ਮੁੰਬਈ ਤੋਂ ਗੁਜਰਾਤ ਦੇ ਸੂਰਤ ਵੱਲ ਜਾ ਰਹੇ ਸਨ। ਇਸ ਦੌਰਾਨ ਉਨਾਂ ਦੇ ਵਾਹਨ ਨੂੰ ਪਾਲਘਰ ਨੇੜੇ ਇਕ ਪਿੰਡ 'ਚ ਰੋਕ ਲਿਆ ਗਿਆ। ਇਸ ਤੋਂ ਬਾਅਦ ਭੀੜ ਨੇ ਉਨਾਂ ਨੂੰ ਬਾਹਰ ਕੱਢਿਆ ਅਤੇ ਬੱਚਾ ਚੋਰ ਹੋਣ ਦੇ ਸ਼ੱਕ 'ਚ ਡੰਡਿਆਂ ਨਾਲ ਕੁੱਟ-ਕੁੱਟ ਕੇ ਉਨਾਂ ਨੂੰ ਮਾਰਿਆ।

DIsha

This news is Content Editor DIsha