ਮੰਦਰ ਦੇ ਬਾਹਰ ਬੇਕਾਬੂ ਹੋਈ ਸਕੂਟੀ, ਸਿੱਧੇ ਨੰਦੀ ਕੋਲ ਆ ਡਿੱਗੀ ਔਰਤ

03/06/2020 9:55:46 AM

ਪੁਣੇ— ਮਹਾਰਾਸ਼ਟਰ ਦੇ ਪੁਣੇ 'ਚ ਇਕ ਔਰਤ ਮੰਦਰ 'ਚ ਦਰਸ਼ਨ ਕਰਨ ਤੋਂ ਬਾਅਦ ਜਦੋਂ ਵਾਪਸ ਜਾਣ ਲੱਗੀ ਤਾਂ ਉਸ ਨਾਲ ਇਕ ਹਾਦਸਾ ਵਾਪਰ ਗਿਆ। ਉਹ ਜਦੋਂ ਮੰਦਰ ਤੋਂ ਬਾਹਰ ਜਾ ਕੇ ਸਕੂਟੀ ਸਟਾਰਟ ਕਰਨ ਲੱਗੀ ਤਾਂ ਸਕੂਟੀ ਸਿੱਧਾ ਮੰਦਰ 'ਚ ਦਾਖਲ ਹੋ ਗਿਆ ਅਤੇ ਔਰਤ ਨੰਦੀ ਦੇ ਪੈਰਾਂ 'ਚ ਜਾ ਕੇ ਡਿੱਗ ਗਈ। ਇਹ ਘਟਨਾ ਮੰਦਰ 'ਚ ਲੱਗੇ ਸੀ.ਸੀ.ਟੀ.ਵੀ. 'ਚ ਕੈਦ ਹੋ ਗਈ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਔਰਤ ਸਕੂਟੀ 'ਤੇ ਬੈਠੀ ਹੋਈ ਹੈ ਅਤੇ ਅਚਾਨਕ ਐਕਸੀਲੇਟਰ ਵਧ ਜਾਂਦਾ ਹੈ, ਜਿਸ ਨਾਲ ਉਹ ਆਪਣੀ ਗੱਡੀ ਦੇ ਨਾਲ ਸਿੱਧੇ ਉਛਲ ਕੇ ਨੰਦੀ ਦੇ ਚਰਨਾਂ 'ਚ ਡਿੱਗਦੀ ਨਜ਼ਰ ਆ ਰਹੀ ਹੈ।

ਔਰਤ ਭਗਵਾਨ ਦੇ ਦਰਸ਼ਨ ਕਰਨ ਲਈ ਆਈ ਸੀ
ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਵਾਕੜ ਇਲਾਕੇ ਦੇ ਮਹਾਦੇਵ ਮੰਦਰ ਦਾ ਹੈ, ਜਿੱਥੇ ਇਹ ਔਰਤ ਭਗਵਾਨ ਦੇ ਦਰਸ਼ਨ ਕਰਨ ਲਈ ਆਈ ਸੀ। ਦਰਸ਼ਨ ਤੋਂ ਬਾਅਦ ਜਦੋਂ ਉਹ ਵਾਪਸ ਆਪਣੇ ਘਰ ਜਾ ਰਹੀ ਸੀ, ਉਦੋਂ ਉਸ ਦੇ ਹੱਥੋਂ ਅਚਾਨਕ ਸਕੂਟੀ ਦਾ ਐਕਸੀਲੇਟਰ ਵਧ ਗਿਆ, ਜਿਸ ਕਾਰਨ ਇਸ ਔਰਤ ਦੀ ਸਕੂਟੀ ਬੇਕਾਬੂ ਹੋ ਗਈ। ਜਿਸ ਕਾਰਨ ਉਹ ਗੱਡੀ ਦੇ ਨਾਲ ਉਛਲ ਕੇ ਮੰਦਰ 'ਚ ਸਥਿਤ ਭਗਵਾਨ ਦੇ ਸਾਹਮਣੇ ਆ ਡਿੱਗੀ। ਜਿਵੇਂ ਹੀ ਉਹ ਔਰਤ ਮੰਦਰ 'ਚ ਨੰਦੀ ਦੀ ਮੂਰਤੀ ਦੇ ਸਾਹਮਣੇ ਡਿੱਗੀ, ਕੁਝ ਲੋਕ ਉਸ ਔਰਤ ਦੀ ਮਦਦ ਕਰਨ ਲਈ ਦੌੜ ਪਏ।

ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋਈ ਘਟਨਾ
ਚਸ਼ਮਦੀਦਾਂ ਅਨੁਸਾਰ, ਸ਼ੁੱਕਰ ਹੈ ਕਿ ਇਸ ਹਾਦਸੇ 'ਚ ਔਰਤ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ। ਔਰਤ ਨਾਲ ਹੋਏ ਇਸ ਹਾਦਸੇ ਦੀ ਸਾਰੀ ਹਕੀਕਤ ਮੰਦਰ ਦੇ ਨੇੜੇ-ਤੇੜੇ ਸੁਰੱਖਿਆ ਦੇ ਮੱਦੇਨਜ਼ਰ ਲਗਾਏ ਹੋਏ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ।

DIsha

This news is Content Editor DIsha