ਗੈਰ-ਕਾਨੂੰਨੀ ਬੰਗਲਾਦੇਸ਼ੀਆਂ ਦੀ ਸੂਚਨਾ ਦੇਣ ਵਾਲਿਆਂ ਨੂੰ ਰਾਜ ਠਾਕਰੇ ਦੀ ਪਾਰਟੀ ਦੇਵੇਗੀ ਇਨਾਮ

02/28/2020 1:59:57 PM

ਔਰੰਗਾਬਾਦ— ਮਹਾਰਾਸ਼ਟਰ 'ਚ ਰਾਜ ਠਾਕਰੇ ਦੀ ਪਾਰਟੀ ਮਹਾਰਾਸ਼ਟਰ ਨਵਨਿਰਮਾਣ ਸੈਨਾ ਨੇ ਔਰੰਗਾਬਾਦ ਜ਼ਿਲੇ 'ਚ ਪੋਸਟਰ ਲਗਾਉਣ ਦੇ ਨਾਲ ਹੀ ਇਹ ਐਲਾਨ ਕੀਤਾ ਹੈ ਕਿ ਜੇਕਰ ਕੋਈ ਵੀ ਸ਼ਖਸ ਸ਼ਹਿਰ 'ਚ ਰਹਿਣ ਵਾਲੇ ਗੈਰ-ਕਾਨੂੰਨੀ ਬੰਗਲਾਦੇਸ਼ੀਆਂ ਅਤੇ ਪਾਕਿਸਤਾਨੀਆਂ ਦੀ ਪਛਾਣ ਪਾਰਟੀ ਨੂੰ ਦੱਸਦਾ ਹੈ ਤਾਂ ਉਸ ਨੂੰ 5 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ।

ਦਫ਼ਤਰ ਦੇ ਬਾਹਰ ਲਗਾਏ ਗਏ ਹਨ ਪੋਸਟਰ
ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਸ਼ਹਿਰ ਪ੍ਰਧਾਨ ਸਤਨਾਮ ਸਿੰਘ ਗੁਲਾਟੀ ਨੇ ਵੀਰਵਾਰ ਨੂੰ ਜ਼ਿਲੇ 'ਚ ਬਣੇ ਆਪਣੇ ਦਫ਼ਤਰ ਦੇ ਬਾਹਰ ਇਨ੍ਹਾਂ ਪੋਸਟਰਾਂ ਨੂੰ ਲਗਵਾਇਆ ਹੈ। ਐੱਮ.ਐੱਨ.ਐੱਸ. ਦਾ ਇਹ ਦਫ਼ਤਰ ਔਰੰਗਾਬਾਦ 'ਚ ਪਾਰਟੀ ਦੀਆਂ ਗਤੀਵਿਧੀਆਂ ਦਾ ਅਧਿਕਾਰਤ ਕੇਂਦਰ ਹੋਵੇਗਾ, ਜਿਸ ਦਾ ਉਦਘਾਟਨ ਵੀਰਵਾਰ ਨੂੰ ਹੀ ਕੀਤਾ ਗਿਆ ਹੈ। ਇਹ ਪੋਸਟਰ ਉਸ ਸਮੇਂ ਲਗਾਏ ਗਏ ਹਨ, ਜਦੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਸੀ.ਏ.ਏ. ਅਤੇ ਐੱਨ.ਆਰ.ਸੀ. ਨੂੰ ਲੈ ਕੇ ਵਿਰੋਧ ਅਤੇ ਸਮਰਥਨ ਦਾ ਦੌਰ ਜਾਰੀ ਹੈ।

ਗੈਰ-ਕਾਨੂੰਨੀ ਰੂਪ ਨਾਲ ਰਹਿ ਰਹੇ ਸ਼ਖਸ ਨੂੰ ਪੁਲਸ ਦੇ ਹਵਾਲੇ ਕੀਤਾ ਜਾਵੇਗਾ
ਪੋਸਟਰਾਂ ਬਾਰੇ ਗੱਲ ਕਰਦੇ ਹੋਏ ਸਤਨਾਮ ਸਿੰਘ ਗੁਲਾਟੀ ਨੇ ਕਿਹਾ ਕਿ ਫਿਲਹਾਲ ਐੱਮ.ਐੱਨ.ਐੱਸ. ਕੋਲ ਅਜਿਹੇ ਕਿਸੇ ਸ਼ਖਸ ਦੀ ਜਾਣਕਾਰੀ ਨਹੀਂ ਹੈ, ਜੋ ਕਿ ਗੈਰ-ਕਾਨੂੰਨੀ ਰੂਪ ਨਾਲ ਇੱਥੇ ਰਹਿ ਰਿਹਾ ਹੋਵੇ। ਗੁਲਾਟੀ ਦਾ ਕਹਿਣਾ ਹੈ ਕਿ ਜੇਕਰ ਕਿਸੇ ਨਾਗਰਿਕ ਤੋਂ ਜਾਣਕਾਰੀ ਮਿਲਣ 'ਤੇ ਗੈਰ-ਕਾਨੂੰਨੀ ਰੂਪ ਨਾਲ ਰਹਿ ਰਹੇ ਸ਼ਖਸ ਨੂੰ ਪੁਲਸ ਦੇ ਹਵਾਲੇ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਸੂਚਨਾ ਦੇਣ ਵਾਲੇ ਵਿਅਕਤੀ ਨੂੰ ਐੱਮ.ਐੱਨ.ਐੱਸ. ਇਨਾਮ ਦੇਵੇਗੀ। ਦੱਸਣਯੋਗ ਹੈ ਕਿ ਰਾਜ ਠਾਕਰੇ ਦੀ ਮਹਾਰਾਸ਼ਟਰ ਨਵਨਿਰਮਾਣ ਸੈਨਾ ਮੌਜੂਦਾ ਸਮੇਂ 'ਚ ਮਹਾਰਾਸ਼ਟਰ ਦੀਆਂ ਸਥਾਨਕ ਬਾਡੀ ਚੋਣਾਂ 'ਚ ਪ੍ਰਭਾਵੀ ਰੂਪ ਨਾਲ ਜਿੱਤ ਹਾਸਲ ਕਰਨ ਲਈ ਆਪਣੀ ਰਣਨੀਤੀ ਬਣਾਉਣ 'ਚ ਜੁਟੀ ਹੋਈ ਹੈ।

DIsha

This news is Content Editor DIsha