ਨੋਟਾਂ ਨਾਲ ਬਣਾਈ ਗਈ ਗਣਪਤੀ ਦੀ ਮੂਰਤੀ, ਬਣੀ ਆਕਰਸ਼ਨ ਦਾ ਕੇਂਦਰ

09/12/2019 1:47:11 PM

ਅਕੋਲਾ— ਮਹਾਰਾਸ਼ਟਰ ਦੇ ਅਕੋਲਾ ਸ਼ਹਿਰ 'ਚ 21 ਲੱਖ ਰੁਪਏ ਦੇ ਕਰੰਸੀ ਨੋਟਾਂ ਨਾਲ ਬਣੀ ਗਣਪਤੀ ਦੀ 12 ਫੁੱਟ ਉੱਚੀ ਮੂਰਤੀ ਆਕਰਸ਼ਨ ਦਾ ਕੇਂਦਰ ਬਣੀ ਹੋਈ ਹੈ। ਦਿਵਿਆਂਗ ਕਲਾਕਾਰ ਟਿੱਲੂ ਤਾਵੜੀ ਨੇ ਇਕ ਰੁਪਏ, 10 ਰੁਪਏ, 100, 200, 500 ਅਤੇ 2 ਹਜ਼ਾਰ ਰੁਪਏ ਦੇ ਨੋਟਾਂ ਨਾਲ ਇਹ ਮੂਰਤੀ ਬਣਾਈ ਹੈ। ਮੂਰਤੀ ਵੀਰ ਭਗਤ ਸਿੰਘ ਗਣੇਸ਼ ਉਤਸਵ ਮੰਡਲ 'ਚ ਰੱਖਈ ਗਈ ਹੈ।

ਤਾਵੜੀ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਮੂਰਤੀ ਤਿੰਨ ਦਿਨ 'ਚ ਬਣਾਈ ਹੈ। ਉਨ੍ਹਾਂ ਨੇ ਕਿਹਾ,''ਮੂਰਤੀ ਪੂਰੀ ਤਰ੍ਹਾਂ ਨਾਲ ਵਾਤਾਵਰਣ ਦੇ ਅਨੁਰੂਪ ਹੈ। ਇਸ ਗੱਲ ਦਾ ਪੂਰਾ ਧਿਆਨ ਰੱਖਿਆ ਗਿਆ ਹੈ ਕਿ ਕਿਸੇ ਵੀ ਕਰੰਸੀ ਨੋਟ ਨੂੰ ਕੋਈ ਨੁਕਸਾਨ ਨਾ ਪਹੁੰਚੇ।'' ਉਨ੍ਹਾਂ ਨੇ ਦੱਸਿਆ ਕਿ 21 ਲੱਖ ਰੁਪਏ ਦੇ ਨੋਟਾਂ ਨਾਲ ਬਣਾਈ ਗਈ ਮੂਰਤੀ ਦੀ ਰੱਖਵਾਲੀ ਪੁਲਸ ਦਿਨ-ਰਾਤ ਕਰ ਰਹੀ ਹੈ। ਵੀਰਵਾਰ ਨੂੰ ਅਨੰਤ ਚਤੁਰਦਸ਼ੀ ਦੇ ਦਿਨ ਗਣਪਤੀ ਮੂਰਤੀਆਂ ਦਾ ਵਿਸਰਜਨ ਕੀਤਾ ਜਾਂਦਾ ਹੈ ਪਰ ਨੋਟਾਂ ਨਾਲ ਬਣੀ ਮੂਰਤੀ ਦਾ ਵਿਸਰਜਨ ਨਹੀਂ ਕੀਤਾ ਜਾਵੇਗਾ।

DIsha

This news is Content Editor DIsha