ਨਵ-ਵਿਆਹੇ ਜੋੜੇ ਨੇ ਪੇਸ਼ ਕੀਤੀ ਮਿਸਾਲ, ਪਾਲਘਰ ਕੋਵਿਡ ਕੇਂਦਰ ਨੂੰ 50 ਬਿਸਤਰ ਕੀਤੇ ਦਾਨ

06/22/2020 6:01:00 PM

ਪਾਲਘਰ- ਮਹਾਰਾਸ਼ਟਰ ਦੇ ਪਾਲਘਰ 'ਚ ਨਵ-ਵਿਆਹੇ ਜੋੜੇ ਨੇ ਹੋਰ ਲੋਕਾਂ ਲਈ ਮਿਸਾਲ ਪੇਸ਼ ਕੀਤੀ ਹੈ। ਉਨ੍ਹਾਂ ਨੇ ਗਿਰੀਜਾਘਰ 'ਚ ਆਯੋਜਿਤ ਵਿਆਹ ਸਮਾਰੋਹ ਤੋਂ ਬਾਅਦ ਵਸਈ ਸਥਿਤ ਕੋਵਿਡ-19 ਮਰੀਜ਼ ਦੇਖਭਾਲ ਕੇਂਦਰ ਨੂੰ 50 ਬਿਸਤਰ ਦਾਨ 'ਚ ਦਿੱਤੇ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਵਿਆਹ ਸਮਾਰੋਹ ਬਹੁਤ ਹੀ ਸਾਦਾ ਅਤੇ ਨਿੱਜੀ ਸੀ, ਜਿਸ 'ਚ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਤੈਅ ਸੀਮਾ ਦੇ ਅਧੀਨ ਸਿਰਫ਼ 20 ਮਹਿਮਾਨ ਸ਼ਾਮਲ ਹੋਏ।

ਉਨ੍ਹਾਂ ਨੇ ਦੱਸਿਆ ਕਿ ਏਰਿਕ ਲੋਬੋ (28) ਅਤੇ ਮਰਲਿਨ ਟਸਕਾਨੋ (27) ਦਾ ਵਿਆਹ ਸ਼ਨੀਵਾਰ ਨੂੰ ਸੰਪੰਨ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੇ ਨਜ਼ਦੀਕੀ ਕੋਵਿਡ ਦੇਖਭਾਲ ਕੇਂਦਰ ਨੂੰ ਬਿਸਤਰ ਦਾਨ ਦਿੱਤੇ। ਦੱਸਣਯੋਗ ਹੈ ਕਿ ਪਾਲਘਰ ਜ਼ਿਲ੍ਹੇ 'ਚ ਵਸਈ-ਵਿਰਾਰ ਸਭ ਤੋਂ ਵੱਧ ਪ੍ਰਭਾਵਿਤ ਇਲਾਕੇ ਹਨ, ਜਿੱਥੇ ਕੋਵਿਡ-19 ਦੇ ਕਰੀਬ 2 ਹਜ਼ਾਰ ਮਰੀਜ਼ ਸਾਹਮਣੇ ਆ ਚੁਕੇ ਹਨ, ਜਦੋਂ ਕਿ ਜ਼ਿਲ੍ਹੇ 'ਚ ਕੁੱਲ ਮਰੀਜ਼ਾਂ ਦੀ ਗਿਣਤੀ ਕਰੀਬ 2600 ਹੈ।

DIsha

This news is Content Editor DIsha