ਮਾਪੇ ਹਸਪਤਾਲ ''ਚ ਕਰਵਾ ਰਹੇ ਕੋਰੋਨਾ ਦਾ ਇਲਾਜ, ਪੁਲਸ ਮੁਲਾਜ਼ਮਾਂ ਨੇ ਘਰ ਪਹੁੰਚ ਕੇ ਮਨਾਇਆ ਬੱਚੇ ਦਾ ਜਨਮ ਦਿਨ

09/16/2020 5:38:25 PM

ਠਾਣੇ- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ 'ਚ ਪੁਲਸ ਮੁਲਾਜ਼ਮਾਂ ਨੇ ਇਕ ਅਨੋਖਾ ਉਦਾਹਰਣ ਪੇਸ਼ ਕਰਦੇ ਹੋਏ 7 ਸਾਲਾ ਇਕ ਬੱਚੇ ਦੇ ਘਰ ਪਹੁੰਚ ਕੇ ਉਸ ਦਾ ਜਨਮ ਦਿਨ ਮਨਾਇਆ। ਬੱਚੇ ਦੇ ਉਦਾਸ ਚਿਹਰੇ 'ਤੇ ਖ਼ੁਸ਼ੀ ਲਿਆ ਦਿੱਤੀ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਦਰਅਸਲ ਬੱਚੇ ਦੇ ਮਾਤਾ-ਪਿਤਾ ਕੋਰੋਨਾ ਵਾਇਰਸ ਨਾਲ ਪੀੜਤ ਹੋ ਗਏ ਹਨ। ਦੋਹਾਂ ਦਾ ਨਵੀਂ ਮੁੰਬਈ ਦੇ ਇਕ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਅਜਿਹੇ 'ਚ ਬੱਚਾ ਆਪਣੀ ਦਾਦੀ ਨਾਲ ਰਹਿ ਰਿਹਾ ਹੈ। ਸ਼ਿਲ ਡਾਏਘਰ ਪੁਲਸ ਥਾਣੇ ਦੇ ਸੀਨੀਅਰ ਪੁਲਸ ਇੰਸਪੈਕਟਰ ਚੰਦਰਕਾਂਤ ਜਾਧਵ ਨੇ ਦੱਸਿਆ ਕਿ ਬੱਚੇ ਦੇ ਪਿਤਾ ਨੇ ਸੋਮਵਾਰ ਰਾਤ ਟਵੀਟ ਕਰ ਕੇ ਦੱਸਿਆ ਕਿ ਉਹ ਇਨਫੈਕਸ਼ਨ ਦਾ ਇਲਾਜ ਕਰਵਾ ਰਹੇ ਹਨ, ਇਸ ਲਈ ਬੱਚੇ ਦੇ ਜਨਮ ਦਿਨ ਮੌਕੇ 'ਤੇ ਉਸ ਨਾਲ ਨਹੀਂ ਹੈ।

ਉਨ੍ਹਾਂ ਨੇ ਦੱਸਿਆ ਕਿ ਬੱਚੇ ਦੇ ਪਿਤਾ ਨੇ ਉਨ੍ਹਾਂ ਨੂੰ ਜਨਮ ਦਿਨ ਮਨਾਉਣ ਦੀ ਅਪੀਲ ਕੀਤੀ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ 'ਤੇ 10 ਪੁਲਸ ਮੁਲਾਜ਼ਮਾਂ ਦੀ ਇਕ ਟੀਮ ਮੰਗਲਵਾਰ ਦੁਪਹਿਰ ਕੇਕ ਅਤੇ ਖਿਡੌਣੇ ਲੈ ਕੇ ਦਿਵਾ ਕਸਬੇ ਦੇ ਖਾਰਦੀਪਾੜਾ ਰਿਹਾਇਸ਼ ਕੰਪਲੈਕਸ ਪਹੁੰਚੀ। ਅਧਿਕਾਰੀਆਂ ਨੇ ਦੱਸਿਆ ਕਿ ਬੱਚੇ ਨੂੰ ਤੋਹਫ਼ੇ 'ਚ ਕ੍ਰਿਕੇਟ ਸੈੱਟ ਅਤੇ ਖਿਡੌਣੇ ਵਾਲੀ ਬੰਦੂਕ ਦਿੱਤੀ ਗਈ। ਇਸ ਆਯੋਜਨ ਨੇ ਬੱਚੇ ਦੇ ਚਿਹਰੇ 'ਤੇ ਖੁਸ਼ੀ ਲਿਆ ਦਿੱਤੀ। ਮਾਤਾ-ਪਿਤਾ ਦੇ ਹਸਪਤਾਲ 'ਚ ਹੋਣ ਕਾਰਨ ਉਸ ਨੂੰ ਥੋੜ੍ਹੀ ਵੀ ਉਮੀਦ ਨਹੀਂ ਸੀ ਕਿ ਉਸ ਦਾ ਜਨਮ ਦਿਨ ਮਨਾਇਆ ਜਾਵੇਗਾ। ਠਾਣੇ ਪੁਲਸ ਨੇ ਬਾਅਦ 'ਚ ਟਵਿੱਟਰ 'ਤੇ ਪੂਰੀ ਘਟਨਾ ਦਾ ਜ਼ਿਕਰ ਕੀਤਾ ਅਤੇ ਜਨਮ ਦਿਨ ਦੀਆਂ ਤਸਵੀਰਾਂ ਵੀ ਪਾਈਆਂ।

DIsha

This news is Content Editor DIsha