ਮਹਾਰਾਸ਼ਟਰ ਸਰਕਾਰ ਦੀ ਗਡਕਰੀ ਨੂੰ ਚਿੱਠੀ- ਭਾਰੀ ਜ਼ੁਰਮਾਨਾ ਰਾਸ਼ੀ ਘੱਟ ਕਰਨ ਦੀ ਮੰਗ

09/11/2019 7:50:28 PM

ਮੁੰਬਈ— ਮਹਾਰਾਸ਼ਟਰ ਸਰਕਾਰ ਨੇ ਕੇਂਦਰੀ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੂੰ ਚਿੱਠੀ ਲਿੱਖੀ ਹੈ। ਮਹਾਰਾਸ਼ਟਰ ਦੇ ਆਵਾਜਾਈ ਮੰਤਰੀ ਦਿਵਾਕਰ ਰਾਵਤੇ ਨੇ ਕਿਹਾ ਹੈ ਕਿ ਚਿੱਠੀ 'ਚ ਨਵੇਂ ਆਵਾਜਾਈ ਨਿਯਮਾਂ 'ਚ ਭਾਰੀ ਜੁਰਮਾਨਾ ਲਗਾਏ ਜਾਣ 'ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ। ਮਹਾਰਾਸ਼ਟਰ ਸਰਕਾਰ ਨੇ ਕੇਂਦਰ ਤੋਂ ਜੁਰਮਾਨਾ ਘੱਟ ਕਰਨ ਨੂੰ ਕਿਹਾ ਹੈ। ਪ੍ਰਦੇਸ਼ ਸਰਕਾਰ ਨੇ ਚਿੱਠੀ 'ਚ ਕਿਹਾ ਹੈ ਕਿ ਲੋਕ ਇੰਨਾ ਜੁਰਮਾਨਾ ਨਹੀਂ ਭਰ ਸਕਦੇ। ਜਦੋਂ ਤਕ ਸਾਨੂੰ ਜਵਾਬ ਨਹੀਂ ਮਿਲੇਗਾ, ਉਦੋਂ ਤਕ ਅਸੀਂ ਇੰਤਜ਼ਾਰ ਕਰਾਂਗੇ ਅਤੇ ਨਵਾਂ ਜ਼ੁਮਾਨਾ ਲਾਗੂ ਨਹੀਂ ਕਰਾਂਗੇ।

Inder Prajapati

This news is Content Editor Inder Prajapati