ਮਹਾਰਾਸ਼ਟਰ ਸਰਕਾਰ ਭਾਰੀ ਮਾਤਰਾ ''ਚ ਖਰੀਦੇਗੀ ਰੈਮਡੇਸਿਵੀਰ ਅਤੇ ਫੇਵਿਪਿਰਾਵੀਰ ਦਵਾਈ

06/26/2020 2:38:37 AM

ਮੁੰਬਈ - ਮਹਾਰਾਸ਼ਟਰ ਸਰਕਾਰ ਨੇ ਤੈਅ ਕੀਤਾ ਹੈ ਕਿ ਉਹ ਵਾਇਰਸ ਦੇ ਇਲਾਜ 'ਚ ਇਸਤੇਮਾਲ ਹੋਣ ਵਾਲੀਆਂ ਦਵਾਈਆਂ ਰੇਮਡੇਸਿਵੀਰ ਅਤੇ ਫੇਵਿਪਿਰਾਵੀਰ ਭਾਰੀ ਮਾਤਰਾ 'ਚ ਖਰੀਦ ਕਰੇਗੀ। ਸੂਬੇ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਵੀਰਵਾਰ ਨੂੰ ਦੱਸਿਆ ਕਿ ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਇਹ ਦਵਾਈਆਂ ਖਰੀਦੀਆਂ ਜਾਣਗੀਆਂ।

ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਕੋਵਿਡ-19 ਮਰੀਜ਼ਾਂ ਦਾ ਇਲਾਜ ਕਰਣ ਲਈ ਸਾਨੂੰ ਰੇਮਡੇਸਿਵੀਰ,  ਫੇਵਿਪਿਰਾਵੀਰ ਅਤੇ ਹੋਰ ਜ਼ਰੂਰੀ ਦਵਾਈਆਂ ਭਾਰੀ ਮਾਤਰਾ 'ਚ ਖਰੀਦਣੀਆਂ ਪੈਣਗੀਆਂ। ਉਨ੍ਹਾਂ ਕਿਹਾ ਕਿ ਇਹ ਦਵਾਈਆਂ ਮਹਿੰਗੀਆਂ ਹਨ, ਇਸ ਲਈ ਸੂਬਾ ਸਰਕਾਰ ਨੇ ਉਨ੍ਹਾਂ ਨੂੰ ਖਰੀਦਣ ਦਾ ਫੈਸਲਾ ਕੀਤਾ ਹੈ।


Inder Prajapati

Content Editor

Related News