ਮਹਾਰਾਸ਼ਟਰ : ਭੰਡਾਰਾ ਦੇ ਸਰਕਾਰੀ ਹਸਪਤਾਲ ''ਚ ਲੱਗੀ ਅੱਗ, 10 ਨਵਜੰਮੇ ਬੱਚਿਆਂ ਦੀ ਮੌਤ

01/09/2021 9:49:51 AM

ਨੈਸ਼ਨਲ ਡੈਸਕ- ਮਹਾਰਾਸ਼ਟਰ ਦੇ ਭੰਡਾਰਾ 'ਚ ਦੇਰ ਰਾਤ ਇਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਇਕ ਸਰਕਾਰੀ ਹਸਪਤਾਲ 'ਚ ਅੱਗ ਲੱਗਣ ਨਾਲ 10 ਨਵਜੰਮੇ ਬੱਚੇ ਝੁਲਸ ਗਏ ਅਤੇ ਉਨ੍ਹਾਂ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ। ਇਹ ਘਟਨਾ ਦੇਰ ਰਾਤ 2 ਵਜੇ ਦੇ ਕਰੀਬ ਵਾਪਰੀ। ਜਿਸ ਵਾਰਡ 'ਚ ਅੱਗ ਲੱਗੀ, ਉੱਥੇ ਕਰੀਬ 17 ਬੱਚੇ ਸਨ। 

ਇਹ ਵੀ ਪੜ੍ਹੋ : ਕੇਂਦਰ ਵਲੋਂ ਕਾਨੂੰਨ ਰੱਦ ਕਰਨ ਤੋਂ ਸਾਫ਼ ਇਨਕਾਰ, ਕਿਸਾਨਾਂ ਦਾ ਲਿਖਤੀ ਜਵਾਬ 'ਜਾਂ ਮਰਾਂਗੇ ਜਾਂ ਜਿੱਤਾਂਗੇ'

ਜਾਣਕਾਰੀ ਅਨੁਸਾਰ ਜ਼ਿਲ੍ਹਾ ਹਸਪਤਾਲ ਦੇ ਸਿਕ ਨਿਊਬਾਰਨ ਕੇਅਰ ਯੂਨਿਟ (ਐੱਸ.ਐੱਨ.ਸੀ.ਯੂ.) 'ਚ ਅਚਾਨਕ ਅੱਗ ਲੱਗ ਗਈ। ਇਸ ਵਾਰਡ 'ਚ ਉਨ੍ਹਾਂ ਬੱਚਿਆਂ ਨੂੰ ਰੱਖਿਆ ਜਾਂਦਾ ਹੈ, ਜਿਨ੍ਹਾਂ ਦੀ ਹਾਲਤ ਨਾਜ਼ੁਕ ਹੁੰਦੀ ਹੈ, ਜਿਨ੍ਹਾਂ ਦਾ ਭਾਰ ਵੀ ਬੇਹੱਦ ਘੱਟ ਹੁੰਦਾ ਹੈ। ਧੂੰਆਂ ਨਿਕਲਦੇ ਦੇਖ ਨਰਸ ਵਾਰਡ 'ਚ ਪਹੁੰਚੀ ਪਰ ਉਦੋਂ ਤੱਕ 10 ਬੱਚੇ ਅੱਗ ਦੀ ਲਪੇਟ 'ਚ ਆ ਚੁਕੇ ਸਨ। 7 ਬੱਚਿਆਂ ਨੂੰ ਬਚਾ ਲਿਆ ਗਿਆ।
ਡਿਊਟੀ 'ਤੇ ਮੌਜੂਦ ਨਰਸ ਨੇ ਵਾਰਡ ਦਾ ਦਰਵਾਜ਼ਾ ਖੋਲ੍ਹਿਆ ਅਤੇ ਤੁਰੰਤ ਹਸਪਤਾਲ ਦੇ ਅਧਿਕਾਰੀਆਂ ਨੂੰ ਦੱਸਿਆ। ਜਿਸਤੋਂ ਬਾਅਦ ਮੌਕੇ 'ਤੇ ਪਹੁੰਚੀ ਅੱਗ ਬੁਝਾਊ ਗੱਡੀ ਨੇ ਹਸਪਤਾਲ 'ਚ ਲੋਕਾਂ ਦੀ ਮਦਦ ਨਾਲ ਬਚਾਅ ਮੁਹਿੰਮ ਸ਼ੁਰੂ ਕੀਤੀ। 

ਇਹ ਵੀ ਪੜ੍ਹੋ : ਬੇਨਤੀਜਾ ਰਹੀ ਕੇਂਦਰ ਤੇ ਕਿਸਾਨਾਂ ਵਿਚਾਲੇ ਅੱਜ ਦੀ ਬੈਠਕ, 15 ਜਨਵਰੀ ਨੂੰ ਹੋ ਸਕਦੀ ਹੈ ਅਗਲੀ ਮੀਟਿੰਗ

DIsha

This news is Content Editor DIsha