ਮਹਾਰਾਸ਼ਟਰ ਸਰਕਾਰ ਦਾ ਕਰਮਚਾਰੀਆਂ ਨੂੰ ਤੋਹਫਾ, ਹਫ਼ਤੇ 'ਚ ਸਿਰਫ 5 ਦਿਨ ਕਰਨਗੇ ਕੰਮ

02/12/2020 4:33:07 PM

ਮੁੰਬਈ— ਮਹਾਰਾਸ਼ਟਰ ਦੀ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਨੂੰ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ। ਊਧਵ ਠਾਕਰੇ ਸਰਕਾਰ ਨੇ ਰਾਜ ਸਰਕਾਰ ਦੇ ਕਰਮਚਾਰੀਆਂ ਲਈ 5 ਦਿਨ ਦਾ ਹਫ਼ਤਾ ਮਨਜ਼ੂਰ ਕੀਤਾ ਹੈ। ਯਾਨੀ ਹੁਣ ਕਰਮਚਾਰੀਆਂ ਨੂੰ ਹਫ਼ਤੇ 'ਚ 5 ਦਿਨ ਕੰਮ ਕਰਨਾ ਪਵੇਗਾ ਅਤੇ 2 ਦਿਨ ਦੀ ਛੁੱਟੀ ਮਿਲੇਗੀ।

ਇਹ ਫੈਸਲਾ ਅੱਜ ਯਾਨੀ ਬੁੱਧਵਾਰ ਨੂੰ ਮਹਾਰਾਸ਼ਟਰ ਕੈਬਨਿਟ ਦੀ ਬੈਠਕ 'ਚ ਲਿਆ ਗਿਆ ਅਤੇ ਇਹ 29 ਫਰਵਰੀ ਨੂੰ ਲਾਗੂ ਹੋਵੇਗਾ। ਮਹਾਰਾਸ਼ਟਰ ਸਰਕਾਰ ਦੇ ਕਰਮਚਾਰੀਆਂ ਨੂੰ ਮੌਜੂਦਾ ਸਮੇਂ 'ਚ ਹਰ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਛੁੱਟੀ ਮਿਲਦੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਠਾਕਰੇ ਸਰਕਾਰ ਨੇ ਗੈਰ-ਰਿਹਾਇਸ਼ੀ ਖੇਤਰਾਂ 'ਚ ਦੁਕਾਨਾਂ, ਮਾਲ ਅਤੇ ਰੈਸਟੋਰੈਟਾਂ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਸੀ। ਮਹਾਰਾਸ਼ਟਰ ਦੇ ਸੈਰ-ਸਪਾਟਾ ਮੰਤਰੀ ਆਦਿੱਤਿਯ ਠਾਕਰੇ ਨੇ ਕਿਹਾ ਸੀ ਕਿ ਮੁੰਬਈ ਦੇ ਗੈਰ-ਰਿਹਾਇਸ਼ੀ ਖੇਤਰਾਂ 'ਚ ਦੁਕਾਨਾਂ, ਮਾਲ ਅਤੇ ਰੈਸਟੋਰੈਂਟ 26 ਜਨਵਰੀ ਤੋਂ 24 ਘੰਟੇ ਖੁੱਲ੍ਹੇ ਰਹਿ ਸਕਦੇ ਹਨ। ਇਹ ਵਿਕਲਪਿਕ ਹੈ, ਇਸ ਨੂੰ ਜ਼ਰੂਰੀ ਨਹੀਂ ਬਣਾਇਆ ਜਾਵੇਗਾ।

DIsha

This news is Content Editor DIsha