ਹੁਣ ਮਹਾਰਾਸ਼ਟਰ 'ਚ ਸ਼ੁਰੂ ਹੋਇਆ 'ਫ਼ਲ ਕੇਕ ਅੰਦੋਲਨ', ਕਿਸਾਨ ਕਰ ਰਹੇ ਨੇ ਨਵੀਂ ਪਹਿਲ

03/18/2021 11:52:19 AM

ਪੁਣੇ- ਮਹਾਰਾਸ਼ਟਰ ਦੇ ਪੇਂਡੂ ਇਲਾਕਿਆਂ 'ਚ ਫ਼ਲ ਉਗਾਉਣ ਵਾਲੇ ਕਿਸਾਨ ਇਕ ਨਵੀਂ ਪਹਿਲ ਕਰਦੇ ਹੋਏ ਬੇਕਰੀ 'ਚ ਬਣੇ ਕੇਕ ਦੀ ਜਗ੍ਹਾ ਫ਼ਲ ਨਾਲ ਤਿਆਰ ਕੀਤੇ ਗਏ ਕੇਕ ਦੀ ਵਰਤੋਂ ਨੂੰ ਉਤਸ਼ਾਹ ਦੇ ਰਹੇ ਹਨ। ਕਿਸਾਨਾਂ ਅਤੇ ਖੇਤੀ ਮਾਹਰਾਂ ਨੇ ਦੱਸਿਆ ਕਿ ਇਸ 'ਫ਼ਲ ਕੇਕ ਅੰਦੋਲਨ' ਨੂੰ ਸੋਸ਼ਲ ਮੀਡੀਆ 'ਤੇ ਵੀ ਲੋਕਪ੍ਰਿਯਤਾ ਮਿਲ ਰਹੀ ਹੈ ਅਤੇ ਇਸ ਦਾ ਮਕਸਦ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਖਾਣ-ਪੀਣ 'ਚ ਫ਼ਲ ਦੇ ਸੇਵਨ ਨੂੰ ਉਤਸ਼ਾਹ ਦੇਣਾ ਅਤੇ ਕੋਵਿਡ-19 ਮਹਾਮਾਰੀ ਦੇ ਇਸ ਦੌਰ 'ਚ ਉਤਪਾਦ ਵੇਚਣ ਦਾ ਨਵਾਂ ਤਰੀਕਾ ਲੱਭਣਾ ਹੈ। ਕਿਸਾਨ, ਉਨ੍ਹਾਂ ਦੇ ਪਰਿਵਾਰ ਅਤੇ ਕਿਸਾਨੀ ਸਮਾਜ ਨਾਲ ਜੁੜੇ ਵੱਖ-ਵੱਖ ਸੰਗਠਨ ਸਥਾਨਕ ਪੱਧਰ 'ਤੇ ਉਗਾਏ ਜਾਣ ਵਾਲੇ ਫ਼ਲਾਂ ਜਿਵੇਂ ਕਿ ਤਰਬੂਜ਼, ਖਰਬੂਜ਼ਾ, ਅੰਗੂਰ, ਨਾਰੰਗੀ, ਅਨਾਨਾਸ ਅਤੇ ਕੇਲੇ ਨਾਲ ਬਣੇ ਕੇਕ ਦੀ ਵਰਤੋਂ ਵਿਸ਼ੇਸ਼ ਆਯੋਜਨਾਂ 'ਚ ਕਰਨ ਨੂੰ ਉਤਸ਼ਾਹ ਦੇ ਰਹੇ ਹਨ।

ਇਹ ਵੀ ਪੜ੍ਹੋ : ਭਰੋਸੇ ਦੇ ਲਾਇਕ ਨਹੀਂ ਭਾਜਪਾ, ਲੰਬੇ ਸਮੇਂ ਤੱਕ ਚੱਲੇਗਾ ਕਿਸਾਨ ਅੰਦੋਲਨ : ਨਰੇਸ਼ ਟਿਕੈਤ

ਪੁਣੇ ਦੇ ਖੇਤੀ ਵਿਸ਼ਲੇਸ਼ਕ ਦੀਪਕ ਚੌਹਾਨ ਨੇ ਦੱਸਿਆ ਕਿ ਸੂਬੇ ਦੇ ਵੱਖ-ਵੱਖ ਖੇਤਰਾਂ 'ਚ ਫ਼ਲ ਦੀ ਉਪਜ ਵਧੀ ਹੈ ਅਤੇ ਬਜ਼ਾਰ 'ਚ ਮੰਗ ਤੋਂ ਵੱਧ ਇਹ ਉਪਲੱਬਧ ਹੈ, ਜਿਸ ਕਾਰਨ ਇਸ ਦੀਆਂ ਕੀਮਤਾਂ 'ਚ ਗਿਰਾਵਟ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਕੋਰੋਨਾ ਮਹਾਮਾਰੀ ਅਤੇ ਤਾਲਾਬੰਦੀ ਨਾਲ ਨੁਕਸਾਨ ਪਹੁੰਚਿਆ ਹੈ ਅਤੇ ਹੁਣ ਮੰਗ ਤੋਂ ਵੱਧ ਸਪਲਾਈ ਕਾਰਨ ਉਨ੍ਹਾਂ ਦੀ ਉਪਜ ਨੂੰ ਵਪਾਰੀ ਘੱਟ ਕੀਮਤ 'ਤੇ ਖਰੀਦ ਰਹੇ ਹਨ। ਚੌਹਾਨ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਨਾਲ ਨਜਿੱਠਣ ਲਈ ਕਿਸਾਨਾਂ ਨੇ ਸੋਸ਼ਲ ਮੀਡੀਆ 'ਤੇ ਇਕ ਪਹਿਲ ਸ਼ੁਰੂ ਕੀਤੀ। ਇਸ ਦੇ ਅਧੀਨ ਜਨਮ ਦਿਨ, ਵਰ੍ਹੇਗੰਢ ਸਮੇਤ ਹੋਰ ਮੌਕਿਆਂ 'ਤੇ ਫ਼ਲ ਨਾਲ ਬਣੇ ਕੇਕ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ,''ਅਜਿਹਾ ਹਮੇਸ਼ਾ ਦੇਖਿਆ ਜਾਂਦਾ ਹੈ ਕਿ ਫ਼ਲ ਉਗਾਉਣ ਵਾਲੇ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਪੂਰੀ ਮਾਤਰਾ 'ਚ ਫ਼ਲ ਨਹੀਂ ਖਾਂਦੇ ਹਨ। ਇਸ ਪਹਿਲ ਕਾਰਨ ਉਹ ਅਜਿਹਾ ਕਰ ਪਾ ਰਹੇ ਹਨ ਅਤੇ ਫ਼ਲ ਵਾਲਾ ਕੇਕ, ਬੇਕਰੀ 'ਚ ਬਣੇ ਕੇਕ ਤੋਂ ਬਿਹਤਰ ਹੁੰਦਾ ਹੈ, ਕਿਉਂਕਿ ਇਸ 'ਚ ਪੋਸ਼ਕ ਤੱਤ ਜ਼ਿਆਦਾ ਮਾਤਰਾ 'ਚ ਹੁੰਦੇ ਹਨ।''

ਇਹ ਵੀ ਪੜ੍ਹੋ : 'ਕੁੱਤੀ ਦੀ ਮੌਤ 'ਤੇ ਵੀ ਨੇਤਾਵਾਂ ਦਾ ਆਉਂਦੈ ਸੋਗ ਸੁਨੇਹਾ, 250 ਕਿਸਾਨਾਂ ਦੀ ਮੌਤ 'ਤੇ ਕੋਈ ਨਾ ਬੋਲਿਆ'

ਨੋਟ :  ਕਿਸਾਨਾਂ ਦੇ ਫ਼ਲ ਕੇਕ ਅੰਦੋਲਨ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha