ਮਹਾਰਾਸ਼ਟਰ ਚੋਣ : ਕਾਂਗਰਸ ਨੇ ਜਾਰੀ ਕੀਤੀ 20 ਉਮੀਦਵਾਰਾਂ ਦੀ ਤੀਜੀ ਸੂਚੀ

10/03/2019 12:44:41 AM

ਮੁੰਬਈ — ਕਾਂਗਰਸ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣ ਲਈ 20 ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕੀਤੀ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕਾਂਗਰਸ ਨੇ 52 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਸੀ। ਇਸ ਸੂਚੀ 'ਚ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਪ੍ਰਿਥਵੀਰਾਜ ਚੌਹਾਣ ਤੇ ਸਾਬਕਾ ਸੀ.ਐੱਮ. ਵਿਲਾਸਰਾਓ ਦੇਸ਼ਮੁੱਖ ਦੇ ਬੇਟੇ ਧੀਰਜ ਦੇਸ਼ਮੁੱਖ ਦਾ ਨਾਂ ਪ੍ਰਮੁੱਖ ਹੈ।

ਇਸ ਤੋਂ ਪਹਿਲਾਂ 29 ਸਤੰਬਰ ਨੂੰ ਕਾਂਗਰਸ ਨੇ 51 ਸੀਟਾਂ 'ਤੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ। ਦੂਜੀ ਸੂਚੀ 'ਚ ਪ੍ਰਿਥਵੀ ਰਾਜ ਚੌਹਾਣ ਨੂੰ ਕਰਾੜ ਤੋਂ, ਧੀਰਜ ਦੇਸ਼ਮੁੱਖ ਨੂੰ ਲਾਤੂਰ ਦਿਹਾਤੀ ਤੋਂ ਜਾਲਨਾ ਤੋਂ ਕੈਲਾਸ਼ ਗੋਰੰਟਚਾਲ ਨੂੰ ਉਮੀਦਵਾਰ ਬਣਾਇਆ ਗਿਆ ਹੈ, ਜਦਕਿ ਅਜੰਤਾ ਰਾਜਪਤੀ ਯਾਦਵ ਨੂੰ ਕਾਂਦਿਵਲੀ ਸਾਬਕਾ ਤੋਂ ਉਮੀਦਵਾਰ ਬਣਾਇਆ ਗਿਆ ਹੈ।


Inder Prajapati

Content Editor

Related News