ਮਹਾਰਾਸ਼ਟਰ ''ਚ ਕੋਈ ਦੁਸ਼ਯੰਤ ਨਹੀਂ, ਜਿਸ ਦੇ ਪਿਤਾ ਜੇਲ ''ਚ ਹਨ : ਸੰਜੇ ਰਾਊਤ

10/29/2019 2:07:15 PM

ਮੁੰਬਈ— ਮਹਾਰਾਸ਼ਟਰ 'ਚ ਸ਼ਿਵ ਸੈਨਾ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦਰਮਿਆਨ ਸਰਕਾਰ ਗਠਨ 'ਚ ਕੁਰਸੀ ਨੂੰ ਲੈ ਕੇ ਖਿੱਚੋਤਾਣ ਜਾਰੀ ਹੈ। ਇਸ ਦਰਮਿਆਨ ਸ਼ਿਵ ਸੈਨਾ ਦੇ ਦਿੱਗਜ ਨੇਤਾ ਸੰਜੇ ਰਾਊਤ ਨੇ ਕਿਹਾ ਹੈ ਕਿ ਮਹਾਰਾਸ਼ਟਰ 'ਚ ਕੋਈ ਦੁਸ਼ਯੰਤ ਨਹੀਂ ਹੈ, ਜਿਸ ਦੇ ਪਿਤਾ ਜੇਲ 'ਚ ਹੋਣ, ਸਾਡੇ ਕੋਲ ਵੀ ਬਦਲ ਹੈ।

ਸੱਤਾ ਦੇ ਭੁੱਖੇ ਨਹੀਂ
ਸੰਜੇ ਰਾਊਤ ਨੇ ਕਿਹਾ,''ਊਧਵ ਠਾਕਰੇ ਜੀ ਨੇ ਕਿਹਾ ਕਿ ਸਾਡੇ ਕੋਲ ਹੋਰ ਬਦਲ ਵੀ ਹਨ ਪਰ ਅਸੀਂ ਉਸ ਬਦਲ ਨੂੰ ਸਵੀਕਾਰ ਕਰਨ ਦਾ ਪਾਪ ਨਹੀਂ ਕਰਨਾ ਚਾਹੁੰਦੇ ਹਾਂ। ਸ਼ਿਵ ਸੈਨਾ ਨੇ ਹਮੇਸ਼ਾ ਸੱਚਾਈ ਦੀ ਰਾਜਨੀਤੀ ਕੀਤੀ ਹੈ, ਅਸੀਂ ਸੱਤਾ ਦੇ ਭੁੱਖੇ ਨਹੀਂ ਹਾਂ।''

ਧਰਮ ਅਤੇ ਸੱਚ ਦੀ ਰਾਜਨੀਤੀ ਕਰਦੇ ਹਾਂ
ਸੰਜੇ ਰਾਊਤ ਤੋਂ ਜਦੋਂ ਪੁੱਛਿਆ ਗਿਆ ਕਿ ਭਾਜਪਾ ਨਾਲ ਚੋਣਾਂ ਤੋਂ ਪਹਿਲਾਂ ਗਠਜੋੜ ਦੇ ਬਾਵਜੂਦ ਸਰਕਾਰ ਬਣਾਉਣ 'ਚ ਸਮਾਂ ਕਿਉਂ ਲੱਗ ਰਿਹਾ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਇੱਥੇ ਕੋਈ ਦੁਸ਼ਯੰਤ ਨਹੀਂ ਹੈ, ਜਿਨ੍ਹਾਂ ਦੇ ਪਿਤਾ ਜੇਲ 'ਚ ਹਨ। ਸੰਜੇ ਰਾਊਤ ਨੇ ਕਿਹਾ,''ਇੱਥੇ ਅਸੀਂ ਹਾਂ, ਜੋ 'ਧਰਮ ਅਤੇ ਸੱਚ' ਦੀ ਰਾਜਨੀਤੀ ਕਰਦੇ ਹਨ। ਸ਼ਰਦ ਪਵਾਰ ਜਿਨ੍ਹਾਂ ਨੇ ਭਾਜਪਾ ਅਤੇ ਕਾਂਗਰਸ ਵਿਰੁੱਧ ਮਾਹੌਲ ਬਣਾਇਆ ਹੈ, ਜੋ ਕਦੇ ਭਾਜਪਾ ਨਾਲ ਨਹੀਂ ਜਾਣਗੇ।

ਇਸ ਫਾਰਮੂਲੇ 'ਤੇ ਸਰਕਾਰ ਬਣਾਉਣ 'ਤੇ ਅੜੀ ਸ਼ਿਵ ਸੈਨਾ
ਦੱਸਣਯੋਗ ਹੈ ਕਿ ਮਹਾਰਾਸ਼ਟਰ 'ਚ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਭਾਜਪਾ ਅਤੇ ਸ਼ਿਵ ਸੈਨਾ ਦਰਮਿਆਨ ਖਿੱਚੋਤਾਣ ਨਾਲ ਦਬਾਅ ਦੀ ਰਾਜਨੀਤੀ ਜਾਰੀ ਹੈ। ਚੋਣ ਨਤੀਜੇ ਦੇ ਬਾਅਦ ਤੋਂ ਹੀ ਸ਼ਿਵ ਸੈਨਾ ਢਾਈ-ਢਾਈ ਸਾਲ ਦੇ ਫਾਰਮੂਲੇ 'ਤੇ ਸਰਕਾਰ ਬਣਾਉਣ 'ਤੇ ਅੜੀ ਹੈ, ਜਦੋਂ ਕਿ ਭਾਜਪਾ ਵਿਧਾਇਕਾਂ ਦੇ ਲਿਹਾਜ ਨਾਲ ਸਭ ਤੋਂ ਵੱਡੀ ਪਾਰਟੀ ਹੋਣ ਦਾ ਹਵਾਲਾ ਦਿੰਦੇ ਹੋਏ ਇਸ ਫਾਰਮੂਲੇ 'ਤੇ ਸਹਿਮਤ ਨਹੀਂ ਹੈ। ਸੋਮਵਾਰ ਨੂੰ ਭਾਜਪਾ ਅਤੇ ਸ਼ਿਵ ਸੈਨਾ ਨੇ ਮਹਾਰਾਸ਼ਟਰ ਦੇ ਰਾਜਪਾਲ ਨਾਲ ਵੱਖ-ਵੱਖ ਮੁਲਾਕਾਤ ਕੀਤੀ ਸੀ।


DIsha

Content Editor

Related News