ਫੜਨਵੀਸ ਨੂੰ ਬਹੁਮਤ ਸਿੱਧ ਕਰਨ ਲਈ 30 ਨਵੰਬਰ ਤੱਕ ਦਾ ਸਮਾਂ

11/23/2019 3:03:11 PM

ਮੁੰਬਈ– ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨੇ ਦੇਵੇਂਦਰ ਫੜਨਵੀਸ ਸਰਕਾਰ ਨੂੰ 30 ਨਵੰਬਰ ਤੱਕ ਸਦਨ ’ਚ ਬਹੁਮਤ ਸਿੱਧ ਕਰਨ ਦਾ ਸਮਾਂ ਦਿੱਤਾ ਹੈ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਪ੍ਰਧਾਨ ਸ਼ਰਦ ਪਵਾਰ ਨੇ ਸ਼ਨੀਵਾਰ ਨੂੰ ਇੱਥੇ ਪੱਤਰਕਾਰਾਂ ਨੇ ਕਿਹਾ ਕਿ ਸ਼੍ਰੀ ਕੋਸ਼ਯਾਰੀ ਨੇ ਸ਼੍ਰੀ ਦੇਵੇਂਦਰ ਫੜਨਵੀਸ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਏ ਜਾਣ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਦਾ ਬਹੁਮਤ ਸਿੱਧ ਕਰਨ ਲਈ 30 ਨਵੰਬਰ ਤੱਕ ਦਾ ਸਮਾਂ ਦਿੱਤਾ ਹੈ।

ਉਨ੍ਹਾਂ ਨੇ ਦਾਅਵਾ ਕੀਤਾ ਕਿ ਫੜਨਵੀਸ ਸਰਕਾਰ ਕੋਲ ਬਹੁਮਤ ਸਿੱਧ ਕਰਨ ਲਈ ਵਿਧਾਇਕਂ ਦੀ ਪੂਰੀ ਗਿਣਤੀ ਨਹੀਂ ਹੈ। ਪਵਾਰ ਨੇ ਦਾਅਵਾ ਕੀਤਾ ਹੈ ਕਿ ਬਹੁਮਤ ਦਾ ਆਂਕੜਾ ਉਨ੍ਹਾਂ ਕੋਲ ਹੈ ਅਤੇ ਫੜਨਵੀਸ ਬਹੁਮਤ ਸਿੱਧ ਨਹੀਂ ਕਰ ਸਕਣਗੇ।


DIsha

Content Editor

Related News