ਕੁਦਰਤੀ ਆਫਤਾਂ : ਮਹਾਰਾਸ਼ਟਰ ਨੇ ਕੇਂਦਰ ਸਰਕਾਰ ਤੋਂ ਮੰਗੇ 14 ਹਜ਼ਾਰ ਕਰੋੜ ਰੁਪਏ

12/18/2019 4:17:10 PM

ਮੁੰਬਈ (ਭਾਸ਼ਾ)— ਮਹਾਰਾਸ਼ਟਰ ਸਰਕਾਰ ਨੇ ਸੂਬੇ ਵਿਚ ਕੁਦਰਤੀ ਆਫਤਾਂ ਦੇ ਕਾਰਨ ਹੋਏ ਨੁਕਸਾਨ ਲਈ ਕੇਂਦਰ ਸਰਕਾਰ ਤੋਂ 14 ਕਰੋੜ ਰੁਪਏ ਦੀ ਮਦਦ ਮੰਗੀ ਹੈ। ਸੂਬੇ ਦੇ ਵਿੱਤ ਮੰਤਰੀ ਜਯੰਤ ਪਾਟਿਲ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪਾਟਿਲ ਨੇ ਬੁੱਧਵਾਰ ਨੂੰ ਨਵੀਂ ਦਿੱਲੀ 'ਚ ਹੋਈ ਜੀ. ਐੱਸ. ਟੀ. ਪਰੀਸ਼ਦ ਦੀ ਬੈਠਕ 'ਚ ਹਿੱਸਾ ਲਿਆ।

ਉਨ੍ਹਾਂ ਨੇ ਟਵੀਟ ਕੀਤਾ, ''ਦਿੱਲੀ 'ਚ ਅੱਜ ਹੋਈ ਜੀ. ਐੱਸ. ਟੀ. ਪਰੀਸ਼ਦ ਦੀ ਬੈਠਕ 'ਚ ਸ਼ਾਮਲ ਹੋਇਆ। ਮਹਾਰਾਸ਼ਟਰ ਸਰਕਾਰ ਵਲੋਂ ਅਸੀਂ ਕੁਦਰਤੀ ਆਫਤਾਂ ਕਾਰਨ ਸੂਬੇ 'ਚ ਹਰ ਤਰ੍ਹਾਂ ਦੇ ਨੁਕਸਾਨ ਲਈ ਭਾਰਤ ਸਰਕਾਰ ਤੋਂ 14 ਹਜ਼ਾਰ ਕਰੋੜ ਰੁਪਏ ਦੀ ਮਦਦ ਮੰਗੀ ਹੈ। ਮੰਤਰੀ ਨੇ ਹਾਲਾਂਕਿ ਸੂਬੇ ਵਿਚ ਕਈ ਕੁਦਰਤੀ ਆਫਤਾਂ ਦਾ ਵਿਸਥਾਰਪੂਰਵਕ ਬਿਊਰਾ ਨਹੀਂ ਦਿੱਤਾ। ਇਸ ਸਾਲ ਜੁਲਾਈ-ਅਗਸਤ ਦੇ ਕੁਝ ਹਿੱਸਿਆਂ 'ਚ ਬੇਮੌਸਮੀ ਬਾਰਿਸ਼ ਕਾਰਨ ਫਸਲਾਂ ਨੂੰ ਨੁਕਸਾਨ ਹੋਇਆ ਸੀ।

Tanu

This news is Content Editor Tanu