32 ਕਿਲੋਮੀਟਰ ਦੀ ਯਾਤਰਾ ਕਰ ਕੇ ਕੋਰੋਨਾ ਮਰੀਜ਼ਾਂ ਤੇ ਪਰਿਵਾਰਾਂ ਲਈ ਮੁਫ਼ਤ ਖਾਣਾ ਪਹੁੰਚਾ ਰਹੀ ਹੈ ਇਹ ਕੁੜੀ

05/13/2021 1:16:38 PM

ਉਸਮਾਨਾਬਾਦ (ਮਹਾਰਾਸ਼ਟਰ)- ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਵਾਧੇ ਦਰਮਿਆਨ ਮਹਾਰਾਸ਼ਟਰ ਦੇ ਇਕ ਪਿੰਡ ਦੀ ਕੁੜੀ ਕੋਰੋਨਾ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਘਰ 'ਚ ਬਣਾਇਆ ਹੋਇਆ ਖਾਣਾ ਮੁਫ਼ਤ ਸਪਲਾਈ ਕਰ ਰਹੀ ਹੈ। ਮਨੀਸ਼ਾ ਬਾਲਾਜੀ ਵਾਘਮਾਰੇ ਕਸਬੇ ਤਡਵਾਲੇ ਪਿੰਡ ਤੋਂ ਹਰ ਦਿਨ 32 ਕਿਲੋਮੀਟਰ ਦੀ ਯਾਤਰਾ ਕਰਦੀ ਹੈ। ਉਹ ਆਪਣੀ ਸਕੂਟੀ 'ਤੇ ਭੋਜਨ ਦੇ ਕਰੀਬ 100 ਪੈਕੇਟ ਲੈ ਕੇ ਉਨ੍ਹਾਂ ਨੂੰ ਉਸਮਾਨਾਬਾਦ ਜ਼ਿਲ੍ਹਾ ਸਰਕਾਰੀ ਹਸਪਤਾਲ 'ਚ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਪਹੁੰਚਾਉਂਦੀ ਹੈ। ਵਾਘਮਾਰੇ ਨੇ ਦੱਸਿਆ ਕਿ ਕੋਰੋਨਾ ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਹਸਪਤਾਲ 'ਚ ਹੋਣ ਕਾਰਨ ਉਹ ਖਾਣਾ ਨਹੀਂ ਤਿਆਰ ਕਰ ਪਾਉਂਦੇ ਹਨ। ਇਸ ਲਈ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੇ ਅਜਿਹੇ ਲੋਕਾਂ ਨੂੰ ਮੁਫ਼ਤ ਭੋਜਣ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ।

ਇਹ ਵੀ ਪੜ੍ਹੋ : ਕੋਰੋਨਾ ਕਾਲ 'ਚ ਬੇਵੱਸੀ ਦਾ ਦਰਦ, ਮਰੀਜ਼ਾਂ ਦੀ ਸੇਵਾ ਕਰ ਰਹੀਆਂ ਨਰਸਾਂ ਆਪਣੇ ਬੱਚਿਆਂ ਦੀ ਛੋਹ ਨੂੰ ਤਰਸੀਆਂ

ਵਾਘਮਾਰੇ ਨੇ ਕਿਹਾ,''ਆਫ਼ਤ ਦੇ ਇਸ ਸਮੇਂ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਚੰਗੇ ਭੋਜਨ ਦੇ ਨਾਲ ਮਨੋਬਲ ਉੱਚਾ ਬਣਾਏ ਰੱਖਣ ਦੀ ਵੀ ਜ਼ਰੂਰਤ ਹੈ।'' ਵਾਘਮਾਰੇ 21-22 ਸਾਲ ਦੀ ਹੈ। ਉਹ ਪੁਣੇ 'ਚ ਮਹਾਰਾਸ਼ਟਰ ਲੋਕ ਸੇਵਾ ਕਮਿਸ਼ਨ (ਐੱਮ.ਪੀ.ਐੱਸ.ਸੀ.) ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ ਪਰ ਸੂਬੇ 'ਚ ਪਾਬੰਦੀ ਲਗਾਏ ਜਾਣ ਕਾਰਨ ਉਹ ਆਪਣੇ ਜੱਦੀ ਸਥਾਨ ਪਰਤ ਆਈ। ਕਿਹੜੀ ਚੀਜ਼ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਪ੍ਰੇਰਿਤ ਕੀਤਾ, ਇਹ ਪੁੱਛੇ ਜਾਣ 'ਤੇ ਵਾਘਮਾਰੇ ਨੇ ਕਿਹਾ ਕਿ ਇਕ ਵਾਰ ਉਨ੍ਹਾਂ ਦੇ ਦਾਦਾ ਬੀਮਾਰ ਪੈ ਗਏ ਸਨ ਅਤੇ ਉਨ੍ਹਾਂ ਨੂੰ ਉਸਮਾਨਾਬਾਦ 'ਚ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਪਰ ਉਨ੍ਹਾਂ ਨੂੰ ਉੱਥੇ ਭੋਜਨ ਨਹੀਂ ਮਿਲਿਆ। ਉਨ੍ਹਾਂ ਕਿਹਾ,''ਅਸੀਂ ਉਨ੍ਹਾਂ ਨੂੰ ਖਾਣਾ ਵੀ ਮੁਹੱਈਆ ਨਹੀਂ ਕਰਵਾ ਪਾ ਰਹੇ ਸਨ। ਇਸ ਘਟਨਾ ਨੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਲੋੜਵੰਦਾਂ ਦੀ ਮਦਦ ਕਰਨ ਲਈ ਪ੍ਰੇਰਿਤ ਕੀਤਾ।''

ਇਹ ਵੀ ਪੜ੍ਹੋ : ਦੇਸ਼ 'ਚ ਨਹੀਂ ਲੱਗ ਰਹੀ ਕੋਰੋਨਾ 'ਤੇ ਬਰੇਕ, ਪਿਛਲੇ 24 ਘੰਟਿਆਂ 'ਚ 4 ਹਜ਼ਾਰ ਤੋਂ ਵੱਧ ਲੋਕਾਂ ਨੇ ਤੋੜਿਆ ਦਮ

DIsha

This news is Content Editor DIsha