ਮਹਾਰਾਸ਼ਟਰ ਦੇ ਸੀ.ਐੱਮ. ਊਧਵ ਠਾਕਰੇ ਦੇ ਘਰ ਮਾਤੋਸ਼੍ਰੀ ਦੇ ਬਾਹਰ MNS ਨੇ ਲਗਾਏ ਪੋਸਟਰ

02/07/2020 1:32:06 PM

ਮੁੰਬਈ— ਮਹਾਰਾਸ਼ਟਰ ਦੇ ਮੁੱਖ ਮੰਤਰੀ ਅਤੇ ਸ਼ਿਵ ਸੈਨਾ ਨੇਤਾ ਊਧਵ ਠਾਕਰੇ ਦੇ ਘਰ ਮਾਤੋਸ਼੍ਰੀ ਦੇ ਬਾਹਰ ਰਾਜ ਠਾਕਰੇ ਦੀ ਪਾਰਟੀ ਮਹਾਰਾਸ਼ਟਰ ਨਵਨਿਰਮਾਣ ਸੈਨਾ (ਐੱਮ.ਐੱਨ.ਐੱਸ.) ਵਲੋਂ ਪੋਸਟਰ ਲਗਾਇਆ ਗਿਆ ਹੈ। ਇਸ ਪੋਸਟਰ 'ਚ ਲਿਖਿਆ ਹੈ,''ਆਦਰਯੋਗ ਮੁੱਖ ਮੰਤਰੀ, ਜੇਕਰ ਤੁਸੀਂ ਗੈਰ-ਕਾਨੂੰਨੀ ਘੁਸਪੈਠੀਆਂ ਵਿਰੁੱਧ ਕਾਰਵਾਈ ਲਈ ਗੰਭੀਰ ਹੋ ਤਾਂ ਆਪਣੇ ਬਾਂਦਰਾ ਇਲਾਕੇ ਨੂੰ ਸਾਫ਼ ਕਰਨਾ ਸ਼ੁਰੂ ਕਰੋ, ਜੋ ਘੁਸਪੈਠੀਆਂ ਨਾਲ ਭਰਿਆ ਹੋਇਆ ਹੈ।

ਦੱਸਣਯੋਗ ਹੈ ਕਿ ਹੁਣ ਹਾਲ ਹੀ 'ਚ ਮੁੰਬਈ 'ਚ ਮਹਾਰਾਸ਼ਟਰ ਨਵਨਿਰਮਾਣ ਸੈਨਾ ਵਲੋਂ ਪੋਸਟਰ ਲਗਾਏ ਗਏ ਸਨ, ਜਿਸ 'ਤੇ ਲਿਖਿਆ ਹੋਇਆ ਬੰਗਲਾਦੇਸ਼ੀਓ ਦੇਸ਼ ਛੱਡ ਦਿਓ ਨਹੀਂ ਤਾਂ ਤੁਹਾਨੂੰ ਐੱਮ.ਐੱਨ.ਐੱਸ. ਆਪਣੇ ਤਰੀਕੇ ਨਾਲ ਇੱਥੋਂ ਬਾਹਰ ਕਰ ਦੇਵੇਗੀ। ਜਿਸ ਤਰ੍ਹਾਂ ਰਾਏਗੜ੍ਹ ਅਤੇ ਪਨਵੇਲ 'ਚ ਹੋਇਆ ਸੀ। ਪੋਸਟਰ 'ਚ ਐੱਮ.ਐੱਨ.ਐੱਸ. ਚੀਫ ਰਾਜ ਠਾਕਰੇ ਅਤੇ ਉਨ੍ਹਾਂ ਦੇ ਬੇਟੇ ਤੇ ਪਾਰਟੀ ਦੇ ਨੇਤਾ ਅਮਿਤ ਠਾਕਰੇ ਦੀਆਂ ਤਸਵੀਰਾਂ ਵੀ ਛਪੀਆਂ ਹੋਈਆਂ ਸਨ।

ਦੱਸਣਯੋਗ ਹੈ ਕਿ ਬੰਗਲਾਦੇਸ਼ੀ ਘੁਪੈਠੀਆਂ ਨੂੰ ਲੈ ਕੇ ਰਾਜ ਠਾਕਰੇ ਦੀ ਪਾਰਟੀ ਮਹਾਰਾਸ਼ਟਰ ਨਵਨਿਰਮਾਣ ਸੈਨਾ ਦਾ ਰੁਖ ਸਾਫ਼ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਹੁਣ ਲੋਕਾਂ ਦਾ ਬੋਝ ਬਰਦਾਸ਼ਤ ਨਹੀਂ ਕਰ ਪਾ ਰਹੀ ਹੈ। ਬਾਹਰੀ ਲੋਕਾਂ ਕਾਰਨ ਇੱਥੇ ਦੇ ਲੋਕਾਂ ਨੂੰ ਖਾਣ-ਪੀਣ ਅਤੇ ਹਰ ਚੀਜ਼ ਦੀ ਕਠਿਨਾਈ ਹੋ ਰਹੀ ਹੈ ਅਤੇ ਇੱਥੇ ਦੀ ਸੁਰੱਖਿਆ ਵਿਵਸਥਾ ਵੀ ਖਤਰੇ 'ਚ ਹੈ।


DIsha

Content Editor

Related News