ਕਾਰ ''ਤੇ  ਬੇਟੀ ਦੇ ਪੈਰਾਂ ਦੇ ਛਾਪ ਲਗਾਉਣ ਵਾਲੇ ਇਸ ਸ਼ਖਸ ਦੀ ਹਰ ਪਾਸੇ ਹੋ ਰਹੀ ਤਾਰੀਫ਼

01/09/2020 4:03:20 PM

ਮੁੰਬਈ— ਮਹਾਰਾਸ਼ਟਰ ਦੇ ਉਸ ਵਿਅਕਤੀ ਦੀ ਹਰ ਪਾਸੇ ਤਾਰੀਫ਼ ਹੋ ਰਹੀ ਹੈ, ਜਿਸ ਨੇ ਆਪਣੀ ਨਵੀਂ ਕਾਰ 'ਤੇ ਦੇਵੀ ਲਕਸ਼ਮੀ ਦੇ ਪ੍ਰਤੀਕ ਦੇ ਰੂਪ 'ਚ 2 ਸਾਲਾ ਆਪਣੀ ਬੇਟੀ ਦੇ ਪੈਰਾਂ ਦੀ ਛਾਪ ਲਗਾਈ ਹੈ। ਸੋਸ਼ਲ ਮੀਡੀਆ ਦੇ ਯੂਜ਼ਰਸ ਸਮੇਤ ਰਾਜ ਦੇ ਮੰਤਰੀ ਅਸ਼ੋਕ ਚੌਹਾਨ ਨੇ ਵੀ ਵਿਅਕਤੀ ਦੀ ਪ੍ਰਸ਼ੰਸਾ ਕੀਤੀ ਹੈ। ਕੋਲਹਾਪੁਰ ਦੇ ਰਹਿਣ ਵਾਲੇ ਨਾਗੇਸ਼ ਪਾਟਿਲ ਨੇ ਨਵੀਂ ਕਾਰ ਖਰੀਦਣ ਤੋਂ ਬਾਅਦ ਉਸ ਦੀ ਪੂਜਾ ਕੀਤੀ ਅਤੇ ਆਪਣੀ 2 ਸਾਲਾ ਬੇਟੀ ਦੇ ਪੈਰਾਂ ਨੂੰ 'ਕੁਮਕੁਮ' 'ਚ ਡੁਬੋ ਕੇ ਉਸ ਦੇ ਪੈਰਾਂ ਦੀ ਛਾਪ ਕਾਰ ਦੇ ਬੋਨਟ 'ਤੇ ਲਗਾਈ।

 

ਪਾਟਿਲ ਦੀਆਂ 2 ਬੇਟੀਆਂ ਹਨ
ਪਾਟਿਲ ਪੁਣੇ 'ਚ ਇਕ ਨਿੱਜੀ ਕੰਪਨੀ 'ਚ ਚਾਲਕ ਦੇ ਰੂਪ 'ਚ ਕੰਮ ਕਰਦੇ ਹਨ। ਉਨ੍ਹਾਂ ਦੀਆਂ 2 ਬੇਟੀਆਂ ਹਨ। ਉਨ੍ਹਾਂ ਨੇ ਬਾਅਦ 'ਚ ਟਵਿੱਟਰ 'ਤੇ ਇਸ ਦਾ ਵੀਡੀਓ ਪੋਸਟ ਕੀਤਾ। ਇਹ ਵੀਡੀਓ ਜਲਦ ਹੀ ਵਾਇਰਲ ਹੋ ਗਿਆ ਅਤੇ ਸੋਸ਼ਲ ਮੀਡੀਆ ਯੂਜ਼ਰਸ ਨੇ ਪਾਟਿਲ ਦੇ ਇਸ ਵਤੀਰੇ ਦੀ ਤਾਰੀਫ਼ ਕੀਤੀ। ਚੌਹਾਨ ਨੇ ਵੀ ਵੀਡੀਓ 'ਤੇ ਨੋਟਿਸ ਲੈਂਦੇ ਹੋਏ ਬੁੱਧਵਾਰ ਨੂੰ ਪਾਟਿਲ ਨਾਲ ਫੋਨ 'ਤੇ ਗੱਲ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੇ ਇਸ ਵਤੀਰੇ ਨੇ ਉਨ੍ਹਾਂ ਦੇ ਦਿਲ ਨੂੰ ਛੂਹ ਲਿਆ ਹੈ।'' ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਨੇ ਪਾਟਿਲ ਅਤੇ ਉਨ੍ਹਾਂ ਦੀ ਬੇਟੀ ਨਾਲ ਮਿਲਣ ਦੀ ਇੱਛਾ ਵੀ ਜ਼ਾਹਰ ਕੀਤੀ।

DIsha

This news is Content Editor DIsha