ਮਹਾਰਾਸ਼ਟਰ : ਸੜਕ ਹਾਦਸੇ ਦੌਰਾਨ 8 ਲੋਕਾਂ ਦੀ ਮੌਤ

06/23/2018 11:40:40 PM

ਮੁੰਬਈ— ਨਾਸਿਕ ਨੇੜੇ ਮੁੰਬਈ-ਆਗਰਾ ਰੋਡ 'ਤੇ ਸਟੇਟ ਟਰਾਂਸਪੋਰਟ ਕਾਰਪੋਰੇਸ਼ਨ ਦੀ ਇਕ ਬੱਸ ਤੇ ਐਮ. ਯੂ. ਵੀ ਗੱਡੀ ਨਾਲ ਟਕਰਾ ਗਈ, ਜਿਸ ਕਾਰਨ ਉਸ 'ਚ ਸਵਾਰ 7 ਔਰਤਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋਏ। 
ਪੁਲਸ ਸੁਪਰਡੰਟ ਸੰਜੇ ਦਰਾਡੇ ਨੇ ਦੱਸਿਆ ਕਿ ਹਾਦਸਾ ਸ਼ਨੀਵਾਰ ਸ਼ਿਵਦਾ ਫਾਟਾ 'ਤੇ ਉਸ ਸਮੇਂ ਵਾਪਰਿਆ ਜਦੋਂ ਐਮ. ਯੂ. ਵੀ. ਦਾ ਟਾਇਰ ਫਟ ਗਿਆ ਅਤੇ ਉਹ ਉਲਟ ਦਿਸ਼ਾ ਤੋਂ ਆ ਰਹੀ ਇਕ ਐੱਸ. ਟੀ. ਬੱਸ ਨਾਲ ਜਾ ਟਕਰਾਈ। ਐੱਸ. ਪੀ. ਨੇ ਦੱਸਿਆ ਕਿ ਐੱਮ. ਯੂ. ਵੀ. 'ਚ ਸਵਾਰ ਲੋਕ ਇਕ ਵਿਆਹ ਦੀ ਪਾਰਟੀ 'ਤੇ ਜਾ ਰਹੇ ਸਨ। 
ਦਰਾਡੇ ਨੇ ਦੱਸਿਆ ਕਿ ਐੱਸ. ਯੂ. ਵੀ. ਦਾ ਟਾਇਰ ਫਟਣ ਤੋਂ ਬਾਅਦ ਚਾਲਕ ਦਾ ਉਸ ਤੋਂ ਸੰਤੁਲਨ ਵਿਗੜ ਗਿਆ ਅਤੇ ਉਸ ਦੀ ਟੱਕਰ ਬੱਸ ਨਾਲ ਹੋ ਗਈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਦੁਰਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।