ਮਹਾਰਾਸ਼ਟਰ ''ਚ 2500 ਤੋਂ ਵਧ ਪੁਲਸ ਮੁਲਾਜ਼ਮਾ ਕੋਰੋਨਾ ਪਾਜ਼ੀਟਿਵ, ਹੁਣ ਤੱਕ 30 ਦੀ ਹੋਈ ਮੌਤ

06/04/2020 5:26:22 PM

ਮੁੰਬਈ- ਮਹਾਰਾਸ਼ਟਰ 'ਚ ਕੋਵਿਡ-19 ਨਾਲ ਹੁਣ ਤੱਕ ਇਕ ਪੁਲਸ ਅਧਿਕਾਰੀ ਸਮੇਤ 30 ਪੁਲਸ ਮੁਲਾਜ਼ਮ ਆਪਣੀ ਜਾਨ ਗਵਾ ਚੁਕੇ ਹਨ, ਜਦੋਂ ਕਿ 2500 ਤੋਂ ਵਧ ਕਰਮਚਾਰੀ ਪੀੜਤ ਪਾਏ ਗਏ ਹਨ। ਇਹ ਜਾਣਕਾਰੀ ਇਕ ਅਧਿਕਾਰੀ ਨੇ ਵੀਰਵਾਰ ਨੂੰ ਦਿੱਤੀ। ਅਧਿਕਾਰੀ ਨੇ ਕਿਹਾ ਕਿ ਜਾਨ ਗਵਾਉਣ ਵਾਲੇ 30 ਪੁਲਸ ਮੁਲਾਜ਼ਮਾਂ 'ਚੋਂ ਕਰੀਬ 18 ਮੁੰਬਈ ਪੁਲਸ ਫੋਰਸ 'ਚ ਤਾਇਨਾਤ ਸਨ ਅਤੇ ਉਹ ਤਾਲਾਬੰਦੀ ਸੰਬੰਧੀ ਆਦੇਸ਼ਾਂ ਨੂੰ ਲਾਗੂ ਕਰਵਾਉਣ ਦੌਰਾਨ ਇਸ ਵਾਇਰਸ ਨਾਲ ਇਨਫੈਕਟਡ ਹੋਏ। ਅਧਿਕਾਰੀ ਨੇ ਕਿਹਾ,''ਹਾਲੇ ਤੱਕ ਸੂਬਾ ਪੁਲਸ ਦੇ 2500 ਤੋਂ ਵਧ ਮੁਲਾਜ਼ਮ ਕੋਰੋਨਾ ਵਾਇਰਸ ਨਾਲ ਇਨਫੈਕਟਡ ਪਾਏ ਗਏ ਹਨ ਅਤੇ ਉਨ੍ਹਾਂ 'ਚੋਂ ਇਕ ਅਧਿਕਾਰੀ ਸਮੇਤ 30 ਮੁਲਾਜ਼ਮ ਆਪਣੀ ਜਾਨ ਗਵਾ ਚੁਕੇ ਹਨ।''

ਉਨ੍ਹਾਂ ਕਿਹਾ ਕਿ ਫਿਲਹਾਲ ਦੀ ਸਥਿਤੀ ਅਨੁਸਾਰ, ਪੁਲਸ ਫੋਰਸ 'ਚ ਅਜਿਹੇ ਮੁਲਾਜ਼ਮਾਂ ਦੀ ਗਿਣਤੀ 1,510 ਹੈ, ਜਿਨ੍ਹਾਂ ਦਾ ਹਾਲੇ ਇਲਾਜ ਚੱਲ ਰਿਹਾ ਹੈ ਅਤੇ ਇਸ 'ਚ 191 ਅਧਿਕਾਰੀ ਹਨ। ਉਨ੍ਹਾਂ ਕਿਹਾ ਕਿ ਤਾਲਾਬੰਦੀ ਲਾਗੂ ਹੋਣ ਦੇ ਬਾਅਦ ਤੋਂ ਮਹਾਰਾਸ਼ਟਰ ਪੁਲਸ ਨੇ ਆਈ.ਪੀ.ਸੀ. ਦੀ ਧਾਰਾ 188 ਦੇ ਅਧੀਨ 1,22,484 ਅਪਰਾਧ ਦਰਜ ਕੀਤੇ ਹਨ ਅਤੇ ਇਸ ਸੰਬੰਧ 'ਚ 28,820 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀ ਨੇ ਦੱਸਿਆ ਕਿ ਨਾਲ ਹੀ ਪੁਲਸ ਨੇ ਤਾਲਾਬੰਦੀ ਸੰਬੰਧੀ ਨਿਯਮਾਂ ਦੀ ਉਲੰਘਣਾ ਕਰ ਕੇ ਸੜਕ 'ਤੇ ਨਿਕਲਣ ਨੂੰ ਲੈ ਕੇ 77,435 ਵਾਹਨਾਂ ਨੂੰ ਜ਼ਬਤ ਕੀਤਾ। ਪੁਲਸ ਨੇ ਨਾਲ ਹੀ ਤਾਲਾਬੰਦੀ ਦੌਰਾਨ ਵੱਖ-ਵੱਖ ਅਪਰਾਧਾਂ ਲਈ 6.38 ਕਰੋੜ ਰੁਪਏ ਦਾ ਜ਼ੁਰਮਾਨਾ ਵੀ ਵਸੂਲ ਕੀਤਾ।


DIsha

Content Editor

Related News