ਮਹਾਰਾਸ਼ਟਰ: 4 ਮਹੀਨੇ ਦੇ ਪੁੱਤ ਨਾਲ ਵਿਧਾਨ ਸਭਾ ਪੁੱਜੀ MLA, ਆਪਣੇ ਵੱਲ ਖਿੱਚਿਆ ਸਭ ਦਾ ਧਿਆਨ

02/27/2023 3:10:36 PM

ਮੁੰਬਈ- ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਦੀ ਵਿਧਾਇਕ ਸਰੋਜ ਅਹੀਰੇ ਨੇ ਸੋਮਵਾਰ ਯਾਨੀ ਕਿ ਅੱਜ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਦਰਅਸਲ ਉਹ ਮਹਾਰਾਸ਼ਟਰ ਵਿਧਾਨ ਸਭਾ ਦੇ ਬਜਟ ਸੈਸ਼ਨ 'ਚ ਹਿੱਸਾ ਲੈਣ ਲਈ ਆਪਣੇ 4 ਮਹੀਨੇ ਦੇ ਪੁੱਤਰ ਨੂੰ ਲੈ ਕੇ ਸਦਨ ਪਹੁੰਚੀ। ਪਿਛਲੇ ਸਾਲ ਦਸੰਬਰ 'ਚ ਨਾਗਪੁਰ 'ਚ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੌਰਾਨ ਵੀ ਸਰੋਜ ਆਪਣੇ ਪੁੱਤਰ ਨੂੰ ਨਾਲ ਲੈ ਕੇ ਸਦਨ ਪਹੁੰਚੀ ਸੀ।

ਵਿਧਾਨ ਸਭਾ ਭਵਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਵਿਧਾਨ ਸਭਾ 'ਚ ਇਕ ਵੱਖਰੀ ਯੂਨਿਟ ਹੈ, ਜਿਸ ਦਾ ਇਸਤੇਮਾਲ ਔਰਤਾਂ ਆਪਣੇ ਬੱਚਿਆਂ ਨੂੰ ਦੁੱਧ ਪਿਲਾਉਣ ਲਈ ਕਰ ਸਕਦੀਆਂ ਹਨ। ਵਿਵਸਥਾ ਸਾਰੀਆਂ ਕੰਮਕਾਜੀ ਔਰਤਾਂ ਲਈ ਹਨ। ਹਾਲਾਂਕਿ ਸਰੋਜ ਨੇ ਕਮਰੇ ਵਿਚ ਧੂੜ ਮਿੱਟੀ ਹੋਣ ਦੀ ਸ਼ਿਕਾਇਤ ਕੀਤੀ। 

ਸਰੋਜ ਨੇ ਵਿਧਾਨ ਸਭਾ ਕੰਪਲੈਕਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਅਧਿਕਾਰੀ ਇਨ੍ਹਾਂ ਕਮਰਿਆਂ ਦੀ ਸਫ਼ਾਈ ਯਕੀਨੀ ਕਰਨਗੇ। ਇਸ ਦਰਮਿਆਨ ਭਾਜਪਾ ਪਾਰਟੀ ਦੇ ਵਿਧਾਇਕ ਜੈਕੁਮਾਰ ਗੋਰੇ ਬਜਟ ਸੈਸ਼ਨ 'ਚ ਸ਼ਾਮਲ ਹੋਣ ਲਈ ਵਾਕਰ ਦੇ ਸਹਾਰੇ ਵਿਧਾਨ ਸਭਾ ਭਵਨ ਪਹੁੰਚੇ। ਉਹ ਦਸੰਬਰ 2022 'ਚ ਇਕ ਕਾਰ ਹਾਦਸੇ 'ਚ ਜ਼ਖ਼ਮੀ ਹੋ ਗਏ ਸਨ। ਅਤੀਤ ਵਿਚ ਮਹਾਰਾਸ਼ਟਰ ਦੇ ਤਤਕਾਲੀਨ ਵਿੱਤ ਮੰਤਰੀ ਜਯੰਤ ਪਾਟਿਲ ਸਦਨ ਵਿਚ ਵ੍ਹੀਲ ਚੇਅਰ 'ਤੇ ਬੈਠ ਕੇ ਬਜਟ ਪੇਸ਼ ਕਰ ਚੁੱਕੇ ਹਨ।

Tanu

This news is Content Editor Tanu