ਹੁਣ ਮਹਾਰਾਸ਼ਟਰ ''ਚ ਲਿੰਗਾਇਤ ਭਾਈਚਾਰੇ ਨੇ ਰੱਖੀ ਇਹ ਡਿਮਾਂਡ

04/08/2018 6:25:28 PM

ਔਰੰਗਾਬਾਦ— ਕਰਨਾਟਕ ਸਰਕਾਰ ਵੱਲੋਂ ਲਿੰਗਾਇਤ ਭਾਈਚਾਰੇ ਨੂੰ ਵੱਖ ਧਰਮ ਦਾ ਦਰਜ਼ਾ ਦੇਣ ਦੀ ਮੰਗ 'ਤੇ ਸਹਿਮਤੀ ਦੇ ਬਾਅਦ ਹੁਣ ਮਹਾਰਾਸ਼ਟਰ 'ਚ ਵੀ ਲਿੰਗਾਇਤ ਭਾਈਚਾਰੇ ਨੇ ਧਾਰਮਿਕ ਘੱਟ ਗਿਣਤੀ ਦੀ ਮੰਗ ਕੀਤੀ ਹੈ। ਕਰਨਾਟਕ ਦੀ ਸਿੱਧਰਮਈਆ ਸਰਕਾਰ ਨੇ ਲੰਬੇ ਸਮੇਂ ਤੋਂ ਚਲੀ ਆ ਰਹੀ ਇਸ ਮੰਗ ਨੂੰ ਮਨਜ਼ੂਰ ਕਰਦੇ ਹੋਏ ਕੇਂਦਰ ਨੂੰ ਆਪਣੀ ਸਿਫਾਰਿਸ਼ ਭੇਜੀ ਹੈ। 
ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲੇ 'ਚ ਆਲ ਇੰਡੀਆ ਲਿੰਗਾਇਤ ਕੋ-ਆਰਡੀਨੇਸ਼ਨ ਕਮੇਟੀ ਨੇ ਆਪਣੀ ਮੰਗ ਨਾਲ ਜਲੂਸ ਕੱਢਿਆ। ਆਲ ਇੰਡੀਆ ਲਿੰਗਾਇਤ ਨੂੰ ਕੋ-ਆਰਡੀਨੇਸ਼ਨ ਕਮੇਟੀ ਨੇ ਔਰੰਗਾਬਾਦ 'ਚ ਮਹਾ ਮੋਰਚਾ ਕੱਢਦੇ ਹੋਏ ਆਪਣੀ ਮੰਗ ਰੱਖੀ। ਲਿੰਗਾਇਤ ਭਾਈਚਾਰੇ ਦੇ ਲੋਕਾਂ ਨੇ ਡਿਵਿਜ਼ਨਲ ਕਮਿਸ਼ਨਰ ਦੇ ਆਫਿਸ ਤੱਕ ਮਾਰਚ ਕੱਢਿਆ। ਇਹ ਕਮੇਟੀ ਮਹਾਰਾਸ਼ਟਰ 'ਚ ਲਿੰਗਾਇਤ ਭਾਈਚਾਰੇ ਲਈ ਸੰਵਿਧਾਨਿਕ ਮਾਨਤਾ ਦੇ ਨਾਲ ਰਾਸ਼ਟਰੀ ਪੱਧਰ 'ਤੇ ਦਰਜ਼ਾ ਦੇਣ ਦੀ ਮੰਗ ਕਰ ਰਹੀ ਹੈ।


ਇਸ ਤੋਂ ਪਹਿਲੇ ਕਰਨਾਟਕ 'ਚ ਵੀ ਲਿੰਗਾਇਤ ਭਾਈਚਾਰੇ ਸਵਤੰਤਰ ਧਾਰਮਿਕ ਪਛਾਣ ਦੀ ਮੰਗ ਕਰਦਾ ਰਿਹਾ ਸੀ। ਹਾਲ 'ਚ ਹੀ ਸਿੱਧਰਮਈਆ ਸਰਕਾਰ ਨੇ ਲਿੰਗਾਇਤਾਂ ਨੂੰ ਧਾਰਮਿਕ ਘੱਟ ਗਿਣਤੀ ਦਾ ਦਰਜ਼ਾ ਦੇਣ 'ਤੇ ਆਪਣੀ ਮੋਹਰ ਲਗਾਈ ਹੈ। ਹੁਣ ਇਹ ਮਾਮਲਾ ਕੇਂਦਰ ਸਰਕਾਰ ਦੇ ਕੋਲ ਵਿਚਾਰਧੀਨ ਹੈ। ਕਰਨਾਟਕ 'ਚ 12 ਮਈ ਨੂੰ ਵਿਧਾਨਸਭਾ ਚੋਣਾਂ ਹੋਣੀਆਂ ਹਨ ਅਤੇ ਉਸ ਤੋਂ ਪਹਿਲੇ ਰਾਜ ਦੀ ਕਾਂਗਰਸ ਸਰਕਾਰ ਦੇ ਇਸ ਕਦਮ ਨੂੰ ਮਾਸਟਰਸਟ੍ਰੋਕ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। 
ਕਰਨਾਟਕ 'ਚ ਲਿੰਗਾਇਤ ਭਾਈਚਾਰਾ ਬਹੁਤ ਪ੍ਰਭਾਵਸ਼ਾਲੀ ਹੈ। 17 ਫੀਸਦੀ ਤੋਂ ਜ਼ਿਆਦਾ ਆਬਾਦੀ ਵਾਲੇ ਲਿੰਗਾਇਤ ਭਾਈਚਾਰੇ ਰਾਜ ਦੀ 224 'ਚੋਂ ਤਕਰੀਬਨ 100 ਵਿਧਾਨਸਭਾ ਸੀਟਾਂ 'ਤੇ ਹਕੂਮਤ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਹਾਲ 'ਚ ਹੀ ਲਿੰਗਾਇਤਾਂ ਦੇ ਮਠ ਦਾ ਦੌਰਾ ਕੀਤਾ ਸੀ। ਬੀ.ਜੇ.ਪੀ ਪ੍ਰਧਾਨ ਅਮਿਤ ਸ਼ਾਹ ਵੀ ਲਿੰਗਾਇਤ ਸੰਤਾਂ ਨਾਲ ਮੁਲਾਕਾਤ ਕਰ ਚੁੱਕੇ ਹਨ। ਬੀ.ਜੇ.ਪੀ ਨੇ ਲਿੰਗਾਇਤ ਭਾਈਚਾਰੇ ਨਾਲ ਆਉੁਣ ਵਾਲੇ ਬੀ.ਐਸ ਯੇਦੀਪੁਰੱਪਾ ਨੂੰ ਆਪਣਾ ਸੀ.ਐਮ ਕੈਂਡੀਡੇਟ ਘੋਸ਼ਿਤ ਕੀਤਾ ਹੈ। 2008 'ਚ ਜਦੋਂ ਪਹਿਲੀ ਵਾਰ ਕਰਨਾਟਕ 'ਚ ਬੀ.ਜੇ.ਪੀ ਦੀ ਸਰਕਾਰ ਬਣੀ ਸੀ ਤਾਂ ਯੇਦੀਪੁਰੱਪਾ ਹੀ ਮੁੱਖਮੰਤਰੀ ਬਣੇ ਸਨ।