ਅਜੀਬੋ ਗਰੀਬ! ਦੁਖ਼ੀ ਪਤੀਆਂ ਨੇ ਕੀਤੀ ਪਿੱਪਲ ਦੀ ਪੂਜਾ, ਮੰਨਤ ਮੰਗੀ-ਮੁੜ ਨਾ ਮਿਲਣ ਅਜਿਹੀਆਂ ਪਤਨੀਆਂ

06/14/2022 12:47:04 PM

ਔਰੰਗਾਬਾਦ (ਭਾਸ਼ਾ)- ਮਹਾਰਾਸ਼ਟਰ 'ਚ ਇੱਥੇ ਇਕ ਦਿਲਚਸਪ ਮਾਮਲਾ ਦੇਖਣ ਨੂੰ ਮਿਲਿਆ, ਜਦੋਂ ਆਪਣੀਆਂ ਪਤਨੀਆਂ ਤੋਂ ਤੰਗ ਪਤੀਆਂ ਦੇ ਇਕ ਸਮੂਹ ਨੇ ਪ੍ਰਦਰਸ਼ਨ ਕਰਦੇ ਹੋਏ ਘਰ 'ਚ ਉਨ੍ਹਾਂ ਨਾਲ ਹੋ ਰਹੇ ਅਨਿਆਂ ਖ਼ਿਲਾਫ਼ ਕਾਨੂੰਨ ਬਣਾਉਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਤੰਗ ਪਤੀਆਂ ਨੇ ਪਿੱਪਲ ਦੇ ਇਕ ਦਰੱਖਤ ਦੇ ਚਾਰੇ ਪਾਸੇ ਘੜੀ ਦੀਆਂ ਸੂਈਆਂ ਦੇ ਉਲਟ 108 ਚੱਕਰ ਲਗਾਉਂਦੇ ਹੋਏ ਮੰਨਤ ਮੰਗੀ ਕਿ ਉਨ੍ਹਾਂ ਨੂੰ ਮੁੜ ਅਜਿਹੀ ਪਤਨੀ ਨਾ ਮਿਲੇ। ਆਪਣੀਆਂ ਪਤਨੀਆਂ ਤੋਂ ਨਾਖੁਸ਼ ਕੁਝ ਪਤੀਆਂ ਨੇ ਆਪਣੀਆਂ ਸ਼ਿਕਾਇਤਾਂ ਰੱਖਣ ਲਈ ਕੁਝ ਸਾਲ ਪਹਿਲਾਂ ਔਰੰਗਾਬਾਦ 'ਚ 'ਪਤਨੀ ਪੀੜਤ' ਆਸ਼ਰਮ ਬਣਾਇਆ ਸੀ। ਉਨ੍ਹਾਂ ਨੇ ਸੋਮਵਾਰ ਨੂੰ ਇੱਥੇ ਪ੍ਰਦਰਸ਼ਨ ਕੀਤਾ।

ਇਹ ਵੀ ਪੜ੍ਹੋ : ਬੰਗਲਾਦੇਸ਼ ਤੋਂ ਦਿੱਲੀ ਏਅਰਲਿਫਟ ਕੀਤਾ ਗਿਆ ਕਸ਼ਮੀਰ ਦਾ ਵਿਦਿਆਰਥੀ, PM ਮੋਦੀ ਨੇ ਖੁਦ ਸੰਭਾਲਿਆ ਸੀ ਮੋਰਚਾ

ਆਸ਼ਰਮ ਦੇ ਸੰਸਥਾਪਕ ਭਾਰਤ ਫੁਲਾਰੇ ਨੇ ਕਿਹਾ ਕਿ ਔਰਤਾਂ ਕੇਲੇ ਦੇ ਦਰੱਖਤ ਦੀ ਪੂਜਾ ਕਰਦੀਆਂ ਹਨ ਅਤੇ ਖੁਸ਼ਹਾਲ ਵਿਵਾਹਿਕ ਜੀਵਨ ਅਤੇ 7 ਜਨਮਾਂ ਲਈ ਇਹੀ ਪਤੀ ਮਿਲਣ ਦੀ ਪ੍ਰਾਰਥਨਾ ਕਰਦੀਆਂ ਹਨ। ਉਨ੍ਹਾਂ ਕਿਹਾ,''ਇਸ ਤੋਂ ਇਕ ਦਿਨ ਪਹਿਲਾਂ ਅਸੀਂ ਇੱਥੇ ਪਿੱਪਲ ਦੇ ਦਰੱਖਤ ਦੀ ਪੂਜਾ ਕਰਦੇ ਹੋਏ ਮੁੜ ਕਦੇ ਅਜਿਹੀ ਪਤਨੀ ਨਾ ਮਿਲਣ ਦੀ ਪ੍ਰਾਰਥਨਾ ਕੀਤੀ। ਔਰਤਾਂ ਦੇ ਸਸ਼ਕਤੀਕਰਣ ਲਈ ਕਈ ਕਾਨੂੰਨ ਹਨ ਪਰ ਉਨ੍ਹਾਂ ਦੀ ਗਲਤ ਵਰਤੋਂ ਕੀਤੀ ਜਾ ਰਹੀ ਹੈ।'' ਫੁਲਾਰੇ ਨੇ ਕਿਹਾ,''ਹੁਣ ਪੁਰਸ਼ਾਂ ਲਈ ਵੀ ਕਾਨੂੰਨ ਬਣਾਉਣ ਦੀ ਜ਼ਰੂਰਤ ਹੈ ਤਾਂ ਕਿ ਉਹ ਉਨ੍ਹਾਂ ਨਾਲ ਹੋ ਰਹੇ ਅਨਿਆਂ ਖ਼ਿਲਾਫ਼ ਆਵਾਜ਼ ਉਠਾ ਸਕਣ। ਇਸ ਲਈ ਅਸੀਂ ਇਹ ਪ੍ਰਦਰਸ਼ਨ ਕੀਤਾ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News