ਮਹਾਰਾਸ਼ਟਰ : ਠਾਣੇ ਪੁਲਸ ਦੇ 269 ਪੁਲਸ ਮੁਲਾਜ਼ਮ ਕੋਰੋਨਾ ਪਾਜ਼ੇਟਿਵ

06/14/2020 8:23:28 PM

ਠਾਣੇ/ਪਾਲਘਰ - ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿਚ ਐਤਵਾਰ ਨੂੰ 2 ਪੁਲਸ ਮੁਲਾਜ਼ਮਾਂ 'ਚ ਕੋਵਿਡ-19 ਦੀ ਪੁਸ਼ਟੀ ਹੋਣ ਤੋਂ ਬਾਅਦ ਜ਼ਿਲ੍ਹੇ ਵਿਚ ਕੋਰੋਨਾ ਪਾਜ਼ੇਟਿਵ ਪੁਲਸ ਮੁਲਾਜ਼ਮਾਂ ਦੀ ਗਿਣਤੀ ਵੱਧ ਕੇ 50 ਹੋ ਗਈ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਉਹ ਦੋਵੇਂ ਪੁਲਸ ਕੰਟਰੋਲ ਰੂਮ ਨਾਲ ਜੁੜੇ ਸਨ ਜਿੱਥੇ ਚਾਰ ਦਿਨ ਪਹਿਲਾਂ ਹੀ ਚਾਰ ਮੁਲਾਜ਼ਮ ਪਾਜ਼ੇਟਿਵ ਪਾਏ ਗਏ ਸਨ। ਅਧਿਕਾਰੀ ਨੇ ਕਿਹਾ ਕਿ ਪਾਜ਼ੇਟਿਵ ਪਾਏ ਗਏ 50 ਮੁਲਾਜ਼ਮਾਂ 'ਚੋਂ 17 ਠੀਕ ਹੋ ਚੁੱਕੇ ਹਨ। ਠਾਣੇ ਸ਼ਹਿਰ 'ਚ ਸ਼ਨੀਵਾਰ ਸ਼ਾਮ ਤੱਕ ਕੋਵਿਡ-19 ਨਾਲ ਪਾਜ਼ੇਟਿਵ ਮੁਲਾਜ਼ਮਾਂ ਦੀ ਕੁੱਲ ਗਿਣਤੀ 269 ਸੀ, ਜਿਸ 'ਚੋਂ 2 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ ਠਾਣੇ ਪੁਲਸ ਦੇ 187 ਮੁਲਾਜ਼ਮ ਠੀਕ ਹੋ ਚੁੱਕੇ ਹਨ ਜਦਕਿ 80 ਲੋਕਾਂ ਦਾ ਹੁਣ ਵੀ ਇਲਾਜ ਚੱਲ ਰਿਹਾ ਹੈ।


Gurdeep Singh

Content Editor

Related News