ਡਾ. ਭੀਮ ਰਾਓ ਅੰਬੇਡਕਰ ਨੂੰ ਰਾਸ਼ਟਰਪਤੀ ਤੇ ਪੀ. ਐੱਮ. ਨੇ ਦਿੱਤੀ ਸ਼ਰਧਾਂਜਲੀ

12/06/2018 12:51:48 PM

ਨਵੀਂ ਦਿੱਲੀ-ਅੱਜ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ 63ਵੀਂ ਬਰਸੀ ਦੇ ਮੌਕੇ 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਉਪ-ਰਾਸ਼ਟਰਪਤੀ ਐੱਮ. ਵੇਂਕੈਯਾ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸਰਧਾਂਜਲੀ ਦਿੱਤੀ। ਰਾਸ਼ਟਰਪਤੀ ਕੋਵਿੰਦ ਨੇ ਬਾਬਾ ਸਾਹਬ ਦੀ ਬਰਸੀ ਦੇ ਮੌਕੇ ਸੰਸਦ ਭਵਨ 'ਚ ਉਨ੍ਹਾਂ ਦੀ ਮੂਰਤੀ 'ਤੇ ਫੁੱਲ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ। ਉਪ ਰਾਸ਼ਟਰਪਤੀ ਐੱਮ. ਵੇਂਕੈਯਾ ਨਾਇਡੂ ਨੇ ਟਵੀਟ ਕੀਤਾ ਹੈ, "ਸਾਡੇ ਸੰਵਿਧਾਨ ਘਾੜੇ, ਕਾਨੂੰਨ ਬਣਾਉਣ ਵਾਲੇ, ਅਰਥ-ਸ਼ਾਸਤਰੀ, ਵਿੱਦਿਆ ਦਾਨੀ ਅਤੇ ਸਮਾਜ ਸ਼ਾਸਤਰ ਡਾ. ਅੰਬੇਡਕਰ ਦੀ ਬਰਸੀ ਦੇ ਮੌਕੇ 'ਤੇ ਮੈਂ ਸਰਧਾਂਜਲੀ ਭੇਂਟ ਕਰਦਾ ਹਾਂ।"

ਉਪ-ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਵੀ ਸੰਸਦ ਭਵਨ 'ਚ ਬਾਬਾ ਸਾਹਿਬ ਦੀ ਬਰਸੀ ਦੇ ਮੌਕੇ 'ਤੇ ਸਰਧਾਂਜਲੀ ਦਿੱਤੀ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਆਪਣੇ ਟਵੀਟ 'ਚ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਨੇ ਦੇਸ਼ ਨੂੰ ਇਕ ਪ੍ਰਗਤੀਸ਼ੀਲ ਸੰਵਿਧਾਨ ਦੇ ਕੇ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਨੀਂਹ ਰੱਖੀ। ਉਹ ਆਪਣੀ ਆਖਰੀ ਸਾਹ ਤੱਕ ਪੱਛੜੇ ਅਤੇ ਸ਼ੋਸ਼ਿਤਾਂ ਦੇ ਲਈ ਆਵਾਜ਼ ਬਣੇ।

ਉਨ੍ਹਾਂ ਨੇ ਕਿਹਾ ਹੈ ਕਿ ਲੋਕਤੰਤਰੀ ਭਾਰਤ ਦੇ ਲੇਖਕ ਅਤੇ ਸਰਵ ਸਮਾਵੇਸ਼ੀ ਸੰਵਿਧਾਨ ਘਾੜੇ ਬਾਬਾ ਸਾਹਿਬ ਦੀਆਂ ਸਿੱਖਿਆਵਾਂ ਅੱਜ ਵੀ ਸਾਡੇ ਸਾਰਿਆਂ ਦੇ ਲਈ ਪ੍ਰੇਰਣਾ ਦਾ ਸ੍ਰੋਤ ਹਨ। ਅਮਿਤ ਸ਼ਾਹ ਨੇ ਕਿਹਾ ਕਿ ਬਾਬਾ ਸਾਹਿਬ ਦੇ ਕੋਲ ਗਿਆਨ ਦਾ ਭਰਿਆ ਭੰਡਾਰ ਸੀ। ਉਨ੍ਹਾਂ ਨੇ ਕਿਹਾ ਕਿ ਸਾਰਿਆਂ ਲਈ ਸੁੱਖ ਤਿਆਗ ਕੇ ਦੇਸ਼ ਦੇ ਨਿਰਮਾਣ ਲਈ ਆਪਣੇ ਆਪ ਨੂੰ ਅਰਪਣ ਕਰ ਦਿੱਤਾ। ਅੱਜ ਪ੍ਰਧਾਨ ਮੰਤਰੀ ਮੋਦੀ 'ਸਭ ਕਾ ਸਾਥ-ਸਭ ਕਾ ਵਿਕਾਸ' ਦੇ ਮੰਤਰ ਨਾਲ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਪ੍ਰਗਤੀਸ਼ੀਲ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਬਾਬਾ ਸਾਹਿਬ ਦੀ ਬਰਸੀ ਦੇ ਮੌਕੇ 'ਤੇ ਕੋਟਿ-ਕੋਟਿ ਪ੍ਰਣਾਮ।

Iqbalkaur

This news is Content Editor Iqbalkaur