ਨਾਜਾਇਜ਼ ਸੰਬੰਧਾਂ ਦਾ ਵਿਰੋਧ ਕਰਨ 'ਤੇ ਥਾਣਾ ਇੰਚਾਰਜ ਨੇ ਪਤਨੀ ਨੂੰ ਸ਼ਰੇਆਮ ਕੁੱਟਿਆ

02/12/2020 1:26:14 PM

ਧਾਰ— ਮੱਧ ਪ੍ਰਦੇਸ਼ ਦੇ ਧਾਰ ਸਥਿਤ ਇਕ ਪੁਲਸ ਥਾਣੇ ਤੋਂ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਵੀਡੀਓ 'ਚ ਗੰਧਵਾਨੀ ਪੁਲਸ ਸਟੇਸ਼ਨ ਦੇ ਇੰਚਾਰਜ ਨਰੇਂਦਰ ਸੂਰਿਆਵੰਸ਼ੀ ਸ਼ਰੇਆਮ ਆਪਣੀ ਪਤਨੀ ਨੂੰ ਕੁੱਟਦੇ ਹੋਏ ਦਿੱਸ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਪਤਨੀ ਨੇ ਥਾਣਾ ਇੰਚਾਰਜ ਨੂੰ ਕਿਸੇ ਦੂਜੀ ਔਰਤ ਨਾਲ ਰੰਗੇ ਹੱਥੀਂ ਫੜਿਆ ਸੀ ਅਤੇ ਉਨ੍ਹਾਂ ਦੇ ਨਾਜਾਇਜ਼ ਸੰਬੰਧਾਂ ਦਾ ਵਿਰੋਧ ਕੀਤਾ ਸੀ। ਇਸ ਤੋਂ ਗੁੱਸੇ ਹੋ ਕੇ ਨਰੇਂਦਰ ਨੇ ਆਪਣੀ ਪਤਨੀ ਦੀ ਥਾਣੇ 'ਚ ਹੀ ਕੁੱਟਮਾਰ ਕੀਤੀ। ਦੋਸ਼ੀ ਨਰੇਂਦਰ ਨੂੰ ਜ਼ਿਲਾ ਪੁਲਸ ਲਾਈਨ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ।

ਪਤਨੀ ਨੂੰ ਵਾਲਾਂ ਤੋਂ ਫੜ ਕੇ ਘੜੀਸਿਆ
ਘਟਨਾ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਥਾਣਾ ਇੰਚਾਰਜ ਪਤਨੀ ਨੂੰ ਘੜੀਸਦੇ ਹੋਏ ਲਿਆਂਦਾ ਹੈ ਅਤੇ ਉਸ 'ਤੇ ਲੱਤਾਂ ਮਾਰਦੇ ਹੋਏ ਦਿੱਸ ਰਿਹਾ ਹੈ। ਦੋਸ਼ੀ ਥਾਣਾ ਇੰਚਾਰਜ ਆਪਣੀ ਪਤਨੀ ਨੂੰ ਵਾਲਾਂ ਤੋਂ ਘੜੀਸ ਕੇ ਜ਼ਮੀਨ 'ਤੇ ਸੁੱਟਦੇ ਹੋਏ ਨਜ਼ਰ ਆ ਰਿਹਾ ਹੈ। ਇਸ ਦੌਰਾਨ ਉੱਥੇ ਮੌਜੂਦ ਲੋਕਾਂ ਨੇ ਵਿਚ ਬਚਾਅ ਦੀ ਕੋਸ਼ਿਸ਼ ਕੀਤੀ। ਐੱਚ.ਡੀ.ਓ.ਪੀ. ਮਨਾਵਰ ਨੇ ਦੱਸਿਆ,''ਨਰੇਂਦਰ ਨੂੰ ਜ਼ਿਲਾ ਪੁਲਸ ਲਾਈਨ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

ਇਹ ਸੀ ਮਾਮਲਾ
ਮੀਡੀਆ ਰਿਪੋਰਟਸ ਅਨੁਸਾਰ,''ਨਰੇਂਦਰ ਸੂਰਿਆਵੰਸ਼ੀ ਦਾ ਪਰਿਵਾਰ ਇੰਦੌਰ 'ਚ ਰਹਿੰਦਾ ਹੈ। ਕਿਸੇ ਨੇ ਉਨ੍ਹਾਂ ਦੀ ਪਤਨੀ ਨੂੰ ਸੂਚਨਾ ਦਿੱਤੀ ਕਿ ਥਾਣਾ ਇੰਚਾਰਜ ਦੇ ਗੰਧਵਾਨੀ ਦੇ ਸਰਕਾਰੀ ਘਰ ਪਿਛਲੇ 2-3 ਦਿਨਾਂ ਤੋਂ ਕੋਈ ਕੁੜੀ ਰਹਿ ਰਹੀ ਹੈ। ਇਸ ਤੋਂ ਬਾਅਦ ਸੂਰਿਆਵੰਸ਼ੀ ਆਪਣੇ ਬੇਟੇ ਨਾਲ ਗੰਧਵਾਨੀ ਪਹੁੰਚੀ ਅਤੇ ਅਤੇ ਹੰਗਾਮਾ ਕਰ ਦਿੱਤਾ। ਸੂਚਨਾ ਮਿਲਦੇ ਹੀ ਪੁਲਸ ਉੱਥੇ ਪੁੱਜੀ ਅਤੇ ਮਾਮਲਾ ਸ਼ਾਂਤ ਕਰਵਾਇਆ। ਪੁਲਸ ਘਰ ਦੇ ਅੰਦਰੋਂ ਕੁੜੀ ਨੂੰ ਕੱਢ ਕੇ ਮਨਾਵਰ ਲੈ ਗਈ।


DIsha

Content Editor

Related News