ਮੱਧ ਪ੍ਰਦੇਸ਼ : ਸਕੂਲ ਬੱਸ ਪਲਟੀ, 5 ਬੱਚੇ ਗੰਭੀਰ ਰੂਪ ਨਾਲ ਜ਼ਖਮੀ

10/18/2019 11:02:35 AM

ਹੋਸ਼ੰਗਾਬਾਦ— ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ 'ਚ ਅੱਜ ਯਾਨੀ ਸ਼ੁੱਕਰਵਾਰ ਨੂੰ ਇਕ ਸਕੂਲ ਬੱਸ ਬੇਕਾਬੂ ਹੋ ਕੇ ਪਲਟ ਗਈ। ਬਾਬਈ ਦੇ ਸਾਂਗਾ ਖੇੜਾ ਤਿਰਾਹੇ ਕੋਲ ਹੋਏ ਇਸ ਹਾਦਸੇ 'ਚ 5 ਬੱਚੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਅੱਧਾ ਦਰਜਨ ਤੋਂ ਵਧ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਕੈਂਪੀਅਨ ਸਕੂਲ ਦੀ ਇਸ ਬੱਸ 'ਚ 35 ਬੱਚੇ ਸਵਾਰ ਸਨ। ਜ਼ਖਮੀਆਂ ਨੂੰ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਸੂਤਰਾਂ ਅਨੁਸਾਰ ਬੱਸ ਤੇਜ਼ ਰਫ਼ਤਾਰ ਨਾਲ ਆ ਰਹੀ ਸੀ। ਤੇਜ਼ ਰਫ਼ਤਾਰ ਕਾਰਨ ਬੱਸ ਪਹਿਲਾਂ ਇਕ ਦਰੱਖਤ ਨਾਲ ਟਕਰਾਈ ਅਤੇ ਫਿਰ ਬੇਕਾਬੂ ਹੋ ਕੇ ਪਲਟ ਗਈ। ਦੱਸਿਆ ਜਾ ਰਿਹਾ ਹੈ ਕਿ ਬੱਸ ਪਹਿਲਾਂ ਹੀ ਖਰਾਬ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਕਲੈਕਟਰ ਸ਼ੀਲੇਂਦਰ ਸਿੰਘ ਅਤੇ ਏ.ਡੀ.ਐੱਮ. ਕੋਡੀ ਤ੍ਰਿਪਾਠੀ ਬੱਚਿਆਂ ਦਾ ਹਾਲ ਜਾਣਨ ਹਸਪਤਾਲ ਪਹੁੰਚੇ। 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹੀ ਹੋਸ਼ੰਗਾਬਾਦ 'ਚ ਇਕ ਭਿਆਨਕ ਕਾਰ ਹਾਦਸਾ ਹੋਇਆ ਸੀ। ਜਿਸ 'ਚ ਚਾਰ ਨੈਸ਼ਨਲ ਲੈਵਲ ਦੇ ਹਾਕੀ ਖਿਡਾਰੀਆਂ ਦੀ ਮੌਤ ਹੋ ਗਈ ਸੀ। ਇਹ ਘਟਨਾ ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਨੈਸ਼ਨਲ ਹਾਈਵੇਅ 69 'ਤੇ ਰੈਸਲਪੁਰ ਪਿੰਡ ਕੋਲ ਹੋਈ ਸੀ। ਇਸ ਕਾਰ 'ਚ ਕੁੱਲ 7 ਹਾਕੀ ਖਿਡਾਰੀ ਸਵਾਰ ਸਨ।

DIsha

This news is Content Editor DIsha