ਮਾਂ ਦੀ ਮੌਤ 'ਤੇ ਕੀਤਾ ਸੀ ਤਹੱਈਆ, ਅੱਜ ਨਦੀ ਕਿਨਾਰੇ ਗ਼ਰੀਬ ਬੱਚਿਆਂ ਨੂੰ ਮੁਫ਼ਤ ਪੜ੍ਹਾਉਂਦਾ ਹੈ ਇਹ ਸ਼ਖ਼ਸ

11/13/2020 10:34:26 AM

ਜਬਲਪੁਰ- ਮੱਧ ਪ੍ਰਦੇਸ਼ 'ਚ ਇਕ ਸ਼ਖਸ ਨੇ ਗਰੀਬ ਬੱਚਿਆਂ ਨੂੰ ਆਈ.ਏ.ਐੱਸ. ਅਤੇ ਆਈ.ਪੀ.ਐੱਸ. ਬਣਾਉਣ ਦਾ ਬੀੜਾ ਚੁੱਕਿਆ ਹੈ। ਜਬਲਪੁਰ 'ਚ ਰਹਿਣ ਵਾਲੇ ਪਰਾਗ ਦੀਵਾਨ ਨਾਂ ਦੇ ਇਸ ਸ਼ਖਸ ਦਾ ਕਹਿਣਾ ਹੈ ਕਿ ਉਹ ਗਰੀਬ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇ ਕੇ ਆਈ.ਏ.ਐੱਸ., ਆਈ.ਪੀ.ਐੱਸ. ਬਣਾਉਣਾ ਚਾਹੁੰਦਾ ਹੈ। ਪਰਾਗ ਜਬਲਪੁਰ ਦੇ ਗੌਰੀਘਾਟ 'ਚ ਨਰਮਦਾ ਨਦੀ ਕਿਨਾਰੇ ਗਰੀਬ ਬੱਚਿਆਂ ਨੂੰ ਮੁਫ਼ਤ 'ਚ ਪੜ੍ਹਾਉਂਦੇ ਹਨ। ਉਹ ਕਈ ਸਾਲਾਂ ਤੋਂ ਇਸੇ ਤਰ੍ਹਾਂ ਬੱਚਿਆਂ ਨੂੰ ਸਿੱਖਿਆ ਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ,''ਮੈਂ ਆਪਣੀ ਮਾਂ ਦੀ ਮੌਤ ਤੋਂ ਬਾਅਦ 2016 'ਚ ਇਸ ਵਰਗ ਦੀ ਸ਼ੁਰੂਆਤ ਕੀਤੀ ਜੋ ਘੱਟ ਉਮਰ ਦੇ ਬੱਚਿਆਂ ਲਈ ਇਕ ਸਕੂਲ ਖੋਲ੍ਹਣਾ ਚਾਹੁੰਦੇ ਸਨ।''

ਇਹ ਵੀ ਪੜ੍ਹੋ : ਮੌਤ ਖਿੱਚ ਲਿਆਈ ਮਾਮੇ ਦੇ ਘਰ, ਖੁਸ਼ੀ 'ਚ ਝੂਮ ਰਹੀ 5 ਸਾਲ ਦੀ ਬੱਚੀ ਨੂੰ ਮਿਲੀ ਦਰਦਨਾਕ ਮੌਤ

ਨਰਮਦਾ ਨਦੀ ਕਿਨਾਰੇ ਪਰਾਗ ਵਲੋਂ ਚਲਾਏ ਜਾ ਰਹੇ ਓਪਨ ਸਕੂਲ ਦੀ ਜਮਾਤ 'ਚ ਲਗਭਗ 120 ਵਿਦਿਆਰਥੀ ਸ਼ਾਮਲ ਹੁੰਦੇ ਹਨ। ਪਰਾਗ ਦਾ ਸੁਫ਼ਨਾ ਹੈ ਕਿ ਉਹ ਉਨ੍ਹਾਂ ਬੱਚਿਆਂ ਨੂੰ ਇਸ ਕਾਬਲ ਬਣਾ ਸਕੇ ਕਿ ਉਨ੍ਹਾਂ ਦੇ ਸਕੂਲ ਦੇ ਬੱਚੇ ਵੀ ਵੱਡੇ ਹੋ ਕੇ ਆਈ.ਏ.ਐੱਸ., ਆਈ.ਪੀ.ਐੱਸ. ਬਣਨ। ਉਨ੍ਹਾਂ ਨੇ ਕਿਹਾ,''ਮੈਂ ਆਪਣੇ ਵਿਦਿਆਰਥੀਆਂ 'ਚੋਂ ਘੱਟੋ-ਘੱਟ ਇਕ ਨੂੰ ਆਈ.ਏ.ਐੱਸ. ਅਤੇ ਆਈ.ਪੀ.ਐੱਸ. ਲਈ ਯੋਗ ਬਣਾਉਣਾ ਚਾਹੁੰਦਾ ਹਾਂ। ਮੈਂ ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਇਕ ਸਕੂਲ ਖੋਲ੍ਹਣ ਦੀ ਯੋਜਨਾ ਬਣਾ ਰਿਹਾ ਹਾਂ, ਜਿੱਥੇ ਸੀਨੀਅਰ ਵਿਦਿਆਰਥੀ ਜੂਨੀਅਰਜ਼ ਨੂੰ ਪੜ੍ਹਾਉਣਗੇ।

ਇਹ ਵੀ ਪੜ੍ਹੋ : ਇਸ ਦੀਵਾਲੀ ਈਕੋ-ਫਰੈਂਡਲੀ ਪਟਾਕੇ, ਬੀਜ ਬੰਬ ਚਲਾਓਗੇ ਤਾਂ ਫਿਰ ਉਗਣਗੇ ਫਲ-ਫੁੱਲ

DIsha

This news is Content Editor DIsha