ਕੋਰੋਨਾ ਡਿਊਟੀ ''ਚ ਲੱਗੇ ਥਾਣਾ ਇੰਚਾਰਜ ਦਾ ਸੜਕ ਹਾਦਸੇ ''ਚ ਦਿਹਾਂਤ

05/11/2020 11:10:25 AM

ਪੰਨਾ- ਮੱਧ ਪ੍ਰਦੇਸ਼ ਦੇ ਪੰਨਾ ਜ਼ਿਲੇ ਦੇ ਧਰਮਪੁਰ ਥਾਣਾ 'ਚ ਤਾਇਨਾਤ ਥਾਣਾ ਇੰਚਾਰਜ ਐੱਮ.ਡੀ. ਸ਼ਾਹਿਦ ਦਾ ਸੜਕ ਹਾਦਸੇ 'ਚ ਦਿਹਾਂਤ ਹੋ ਗਿਆ। ਉਹ ਕੋਰੋਨਾ ਪੀੜਤ ਮਰੀਜ਼ ਦੀ ਰਿਪੋਰਟ ਸੰਬੰਧੀ ਕੰਮ ਕਾਰਨ ਪੰਨਾ ਜਾ ਰਹੇ ਸਨ। ਪੁਲਸ ਅਧਿਕਾਰੀ ਮਯੰਕ ਅਵਸਥੀ ਨੇ ਦੱਸਿਆ ਕਿਧਰਮਪੁਰ ਥਾਣੇ ਦੇ ਥਾਣਾ ਇੰਚਾਰਜ ਐੱਮ.ਡੀ. ਸ਼ਾਹਿਦ ਐਤਵਾਰ ਰਾਤ ਇਕ ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਰਿਪੋਰਟ ਸੰਬੰਧੀ ਪੰਨਾ ਜਾ ਰਹੇ ਸਨ। ਰਸਤੇ 'ਚ ਅਜੇਗੜ ਘਾਟੀ ਨੇੜੇ ਉਨਾਂ ਦਾ ਵਾਹਨ ਇਕ ਦਰੱਖਤ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ।

ਹਾਦਸੇ 'ਚ ਚਾਲਕ ਸਮੇਤ ਥਾਣਾ ਇੰਚਾਰਜ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਉਨਾਂ ਨੂੰ ਇਲਾਜ ਲਈ ਜਬਲਪੁਰ ਲਿਜਾਇਆ ਗਿਆ, ਜਿੱਥੇ ਉਨਾਂ ਦਾ ਅੱਜ ਯਾਨੀ ਸੋਮਵਾਰ ਨੂੰ ਦਿਹਾਂਤ ਹੋ ਗਿਆ। ਉੱਥੇ ਹੀ ਜ਼ਖਮੀ ਚਾਲਕ ਦਾ ਇਲਾਜ ਜ਼ਿਲਾ ਹਸਪਤਾਲ 'ਚ ਚੱਲ ਰਿਹਾ ਹੈ। ਥਾਣਾ ਇੰਚਾਰਜ ਦੇ ਦਿਹਾਂਤ 'ਤੇ ਐੱਸ.ਪੀ. ਸ਼੍ਰੀ ਅਵਸਥੀ ਸਮੇਤ ਪੁਲਸ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀਆਂ ਨੇ ਸੋਗ ਜਤਾਇਆ ਹੈ।

ਉੱਥੇ ਹੀ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪੰਨਾ ਜ਼ਿਲੇ ਦੇ ਧਰਮਪੁਰ ਥਾਣਾ ਇੰਚਾਰਜ ਐੱਮ.ਡੀ. ਸ਼ਾਹਿਦ ਦੇ ਸੜਕ ਹਾਦਸੇ 'ਚ ਦਿਹਾਂਤ 'ਤੇ ਸੋਗ ਜ਼ਾਹਰ ਕੀਤਾ ਹੈ। ਚੌਹਾਨ ਨੇ ਟਵੀਟ ਰਾਹੀਂ ਕਿਹਾ,''ਪੰਨਾ ਜ਼ਿਲੇ ਦੇ ਧਰਮਪੁਰ ਥਾਣੇ 'ਚ ਤਾਇਨਾਤ ਐੱਸ.ਆਈ. ਐੱਮ.ਡੀ. ਸ਼ਾਹਿਦ ਦੇ ਸੜਕ ਹਾਦਸੇ 'ਚ ਦਿਹਾਂਤ ਹੋਣ ਦਾ ਦੁਖਦ ਸਮਾਚਾਰ ਮਿਲਿਆ। ਮੈਂ ਉਨਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ। ਇਸ ਦੁਖਦ ਘੜੀ 'ਚ ਮੇਰੀ ਹਮਦਰਦੀ ਸੋਗ ਪੀੜਤ ਪਰਿਵਾਰ ਨਾਲ ਹੈ। ਈਸ਼ਵਰ ਮਰਹੂਮ ਆਤਮਾ ਨੂੰ ਸ਼ਾਂਤੀ ਦੇਵੇ, ਇਹੀ ਪ੍ਰਾਰਥਨਾ ਹੈ।''


DIsha

Content Editor

Related News