ਸਿੰਧੀਆ ਦੇ ਭੋਪਾਲ ਪਹੁੰਚਣ ਤੋਂ ਪਹਿਲਾਂ ਵਿਰੋਧ, ਪੋਸਟਰਾਂ ''ਤੇ ਸੁੱਟੀ ਸਿਆਹੀ

03/12/2020 11:44:13 AM

ਭੋਪਾਲ— ਕਾਂਗਰਸ ਦਾ 'ਹੱਥ' ਛੱਡ ਭਾਜਪਾ ਪਾਰਟੀ ਦਾ ਪੱਲਾ ਫੜਨ ਵਾਲੇ ਜਿਓਤਿਰਾਦਿਤਿਆ ਸਿੰਧੀਆ ਅੱਜ ਭੋਪਾਲ ਆਉਣਗੇ। ਦੁਪਹਿਰ ਕਰੀਬ 3 ਵਜੇ ਭੋਪਾਲ ਪਹੁੰਚਣ 'ਤੇ ਸਿੰਧੀਆ ਦਾ ਜ਼ੋਰਦਾਰ ਸਵਾਗਤ ਹੋਵੇਗਾ। ਭਾਜਪਾ ਪਾਰਟੀ ਦੇ ਵਰਕਰਾਂ ਨੇ ਸਿੰਧੀਆ ਦੇ ਸਵਾਗਤ ਲਈ ਕਾਫੀ ਤਿਆਰੀਆਂ ਕੀਤੀਆਂ ਹਨ, ਸ਼ਹਿਰ ਨੂੰਬਕਾਇਦਾ ਪੋਸਟਰਾਂ ਨਾਲ ਸਜਾਇਆ ਗਿਆ ਹੈ ਪਰ ਇਨ੍ਹਾਂ ਪੋਸਟਰਾਂ 'ਤੇ ਹੀ ਸਿਆਹੀ ਸੁੱਟੀ ਦਿੱਤੀ ਗਈ ਹੈ। ਸਿੰਧੀਆ ਦੇ ਮੂੰਹ 'ਤੇ ਸਿਆਹੀ ਸੁੱਟੇ ਜਾਣ ਦੀਆਂ ਤਸਵੀਰਾਂ ਵੀਰਵਾਰ ਭਾਵ ਅੱਜ ਸਾਹਮਣੇ ਆਈਆਂ ਹਨ। ਭੋਪਾਲ 'ਚ ਲੱਗੇ ਇਨ੍ਹਾਂ ਪੋਸਟਰਾਂ ਨੂੰ ਫਾੜ ਦਿੱਤਾ ਗਿਆ ਹੈ, ਜਿੱਥੇ ਸਿੰਧੀਆ ਦੀ ਤਸਵੀਰ ਲੱਗੀ ਹੈ, ਉਸ 'ਤੇ ਸਿਆਹੀ ਸੁੱਟੀ ਗਈ ਹੈ। 

ਦੱਸਣਯੋਗ ਹੈ ਕਿ ਬੁੱਧਵਾਰ ਭਾਵ ਕੱਲ ਸਿੰਧੀਆ ਨੇ ਦਿੱਲੀ 'ਚ ਭਾਜਪਾ ਪ੍ਰਧਾਨ ਜੇ. ਪੀ. ਨੱਢਾ ਦੀ ਮੌਜੂਦਗੀ 'ਚ ਪਾਰਟੀ ਦੀ ਮੈਂਬਰਸ਼ਿਪ ਲਈ ਸੀ। ਅਜਿਹੇ ਵਿਚ ਉਹ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਪਹਿਲੀ ਵਾਰ ਭੋਪਾਲ ਪਹੁੰਚਣਗੇ। ਭਾਜਪਾ ਪਾਰਟੀ ਨੇ ਸਿੰਧੀਆ ਨੂੰ ਰਾਜ ਸਭਾ ਭੇਜਣ ਦਾ ਐਲਾਨ ਕਰ ਦਿੱਤਾ ਹੈ ਅਤੇ ਉਹ ਸ਼ੁੱਕਰਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਭਰਨਗੇ।

ਇਹ ਵੀ ਪੜ੍ਹੋ : ਭਾਜਪਾ 'ਚ ਸ਼ਾਮਲ ਹੋਏ ਜਿਓਤਿਰਾਦਿਤਿਆ ਸਿੰਧੀਆ

ਇਹ ਵੀ ਪੜ੍ਹੋ : ਕਾਂਗਰਸ ਨੂੰ ਅਲਵਿਦਾ, ਪਿਤਾ ਦੇ ਨਕਸ਼ੇ ਕਦਮ 'ਤੇ ਜਿਓਤਿਰਾਦਿਤਿਆ ਸਿੰਧੀਆ

Tanu

This news is Content Editor Tanu