ਮੱਧ ਪ੍ਰਦੇਸ਼ ਦੇ ਸਿੰਗਰਾਉਲੀ ਖੇਤਰ 'ਚ ਲੱਗੇ ਭੂਚਾਲ ਦੇ ਝਟਕੇ

04/11/2018 1:51:28 AM

ਨਵੀਂ ਦਿੱਲੀ — ਮੱਧ ਪ੍ਰਦੇਸ਼ ਦੇ ਸਿੰਗਰਾਉਲੀ ਖੇਤਰ 'ਚ ਅੱਜ ਸ਼ਾਮ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸਿੰਗਰਾਉਲੀ ਖੇਤਰ 'ਚ ਨੌਧਿਆ ਇਲਾਕੇ 'ਚ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 4.6 ਮਾਪੀ ਗਈ ਹੈ। ਫਿਲਹਾਲ ਅਜੇ ਤਕ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ ਹੈ। ਇਲਾਕੇ 'ਚ ਅਚਾਨਕ ਭੂਚਾਲ ਦੇ ਝਟਕੇ ਕਾਰਨ ਲੋਕਾਂ 'ਚ ਅਫੜਾ-ਦਫੜੀ ਦਾ ਮਾਹੌਲ ਬਣ ਗਿਆ। ਜ਼ੋਰਦਾਰ ਭੂਚਾਲ ਕਾਰਨ ਸਥਾਨਕ ਲੋਕ ਸਹਿਮ ਗਏ। ਜਿਸ ਕਾਰਨ ਲੋਕ ਘਰਾਂ 'ਚੋਂ ਬਾਹਰ ਨਿਕਲ ਆਏ। ਹਾਲਾਂਕਿ ਭੂਚਾਲ ਕਾਰਨ ਕਿਸੇ ਵੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਮੰਗਲਵਾਰ ਸ਼ਾਮ 7.44 ਵਜੇ ਅਚਾਨਕ ਆਏ ਭੂਚਾਲ ਕਾਰਨ ਮਕਾਨ ਹਿੱਲਣ ਲੱਗੇ ਅਤੇ ਸਮਾਨ ਡਿੱਗਣ ਲੱਗਾ, ਜਿਸ ਕਾਰਨ ਲੋਕ ਸੜਕਾਂ 'ਤੇ ਨਿਕਲ ਆਏ।
ਯੂ. ਐਸ. ਜੀ. ਐਸ. ਦੀ ਰਿਪੋਰਟ ਮੁਤਾਬਕ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨ 'ਤੇ 4.6 ਰਹੀ। ਸਿੰਗਰਾਉਲੀ ਦੇ ਪੁਲਸ ਇੰਚਾਰਜ ਸੁਰਿਆ ਕਾਂਤ ਸ਼ਰਮਾ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਭੂਚਾਲ ਦਾ ਅਸਰ ਸਿੰਗਰਾਉਲੀ ਦੇ ਬੈੜਨ, ਵਿੰਧਨਗਰ, ਜੈਅੰਤ, ਮੋਰਵਾ, ਬਰਗਵਾਂ, ਸੋਨਭਦਰ ਦੇ ਅਨਪਰਾ, ਸ਼ਕਤੀਨਗਰ, ਵੀਨਾ, ਰੇਣੁਕੂਟ ਆਦਿ ਇਲਾਕਿਆਂ 'ਚ ਰਿਹਾ। ਭੂਚਾਲ ਕਾਰਨ ਕਈ ਘਰਾਂ 'ਚ ਦਰਾੜਾ ਆ ਗਈਆਂ ਹਨ। ਹਾਲਾਂਕਿ ਭੂਚਾਲ ਨਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।