ਦੀਵਾਲੀ ਤੋਂ ਪਹਿਲਾਂ ਹੱਸਦੇ-ਵੱਸਦੇ ਘਰ 'ਚ ਪਏ ਕੀਰਨੇ, ਧਮਾਕੇ ਮਗਰੋਂ ਡਿੱਗਿਆ ਘਰ, ਅਨਾਥ ਹੋਏ ਦੋ ਬੱਚੇ

11/04/2020 11:37:39 AM

ਮੁਰੈਨਾ (ਵਾਰਤਾ)— ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ ਦੇ ਮਾਤਾ ਬਸੈਯਾ ਥਾਣਾ ਖੇਤਰ ਵਿਚ ਅੱਜ ਤੜਕੇ ਇਕ ਮਕਾਨ 'ਚ ਰੱਖੇ ਪਟਾਕਿਆਂ 'ਚ ਧਮਾਕਾ ਹੋ ਗਿਆ। ਇਸ ਧਮਾਕੇ ਦੀ ਵਜ੍ਹਾ ਕਰ ਕੇ ਮਕਾਨ ਡਿੱਗ ਗਿਆ, ਜਿਸ ਕਾਰਨ ਪਤੀ-ਪਤਨੀ ਸਮੇਤ ਇਕ ਬੱਚੇ ਦੀ ਮੌਤ ਹੋ ਗਈ, ਜਦਕਿ ਦੋ ਬੱਚੇ ਜ਼ਖਮੀ ਹੋ ਗਏ। ਪੁਲਸ ਸੂਤਰਾਂ ਮੁਤਾਬਕ ਗ੍ਰਾਮ ਜਿੰਗਨੀ 'ਚ ਤੜਕੇ ਇਕ ਮਕਾਨ ਵਿਚ ਰੱਖੇ ਪਟਾਕਿਆਂ 'ਚ ਅਚਾਨਕ ਧਮਾਕਾ ਹੋਣ ਨਾਲ ਮਕਾਨ ਡਿੱਗ ਗਿਆ, ਜਿਸ ਨਾਲ ਮਕਾਨ ਦੇ ਮਲਬੇ ਹੇਠਾਂ ਦੱਬਣ ਨਾਲ ਬੰਟੀ ਖਾਨ ਅਤੇ ਉਸ ਦੀ ਪਤਨੀ ਰੂਬੀ ਅਤੇ ਉਨ੍ਹਾਂ ਦਾ ਇਕ ਬੱਚਾ ਅਮਨ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੋ ਬੱਚੇ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ।

ਇਹ ਵੀ ਪੜ੍ਹੋ: ਦੀਵਾਲੀ ਦੀਆਂ ਤਿਆਰੀਆਂ ਦੌਰਾਨ ਘਰ 'ਚ ਪੈ ਗਿਆ ਚੀਕ-ਚਿਹਾੜਾ, ਮਾਸੂਮ ਦੀ ਦਰਦਨਾਕ ਮੌਤ

ਜ਼ਖਮੀ ਬੱਚਿਆਂ ਨੂੰ ਇਲਾਜ ਲਈ ਮੁਰੈਨਾ ਦੇ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਇਕ ਬੱਚੇ ਦੀ ਹਾਲਤ ਗੰਭੀਰ ਹੋਣ 'ਤੇ ਉਸ ਨੂੰ ਗਵਾਲੀਅਰ ਰੈਫਰ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਮ੍ਰਿਤਕ ਦਾ ਪਰਿਵਾਰ ਪਟਾਕੇ ਬਣਾਉਣ ਦਾ ਕੰਮ ਕਰਦਾ ਸੀ, ਜਿਸ ਨਾਲ ਘਰ 'ਚ ਰੱਖੇ ਬਾਰੂਦ 'ਚ ਧਮਾਕਾ ਹੋਣ ਕਾਰਨ ਹਾਦਸਾ ਵਾਪਰ ਗਿਆ। ਪੁਲਸ ਧਮਾਕੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: ਅਣਖ ਖਾਤਰ ਕਤਲ, ਅਣਵਿਆਹੀ ਗਰਭਵਤੀ ਧੀ ਨੂੰ ਕੁਹਾੜੀ ਮਾਰ-ਮਾਰ ਵੱਢਿਆ,ਦੋਸ਼ੀ ਮਾਂ-ਪਿਓ ਗ੍ਰਿਫ਼ਤਾਰ

ਪਾਠਕਾਂ ਨੂੰ ਬੇਨਤੀ ਹੈ ਕਿ ਦੀਵਾਲੀ ਦੇ ਤਿਉਹਾਰ ਮੌਕੇ ਆਪਣਾ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਕਰੋ। ਛੋਟੀ ਜਿਹੀ ਲਾਪ੍ਰਵਾਹੀ ਤੁਹਾਡੀ ਜਾਨ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਖੁਸ਼ੀ-ਖੁਸ਼ੀ ਤਿਉਹਾਰਾਂ ਨੂੰ ਮਨਾਓ।

ਇਹ ਵੀ ਪੜ੍ਹੋ: US 'ਚ ਭਾਰਤੀ ਸ਼ਖਸ ਦਾ ਕਤਲ, ਬੇਸੁੱਧ ਪਤਨੀ ਬੋਲੀ- 'ਪਤੀ ਦਾ ਆਖ਼ਰੀ ਵਾਰ ਮੂੰਹ ਵਿਖਾ ਦਿਓ'

Tanu

This news is Content Editor Tanu