ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਗਏ ਮੰਤਰੀ ਖ਼ੁਦ ਹੀ ਫਸ ਗਏ, ਹੈਲੀਕਾਪਟਰ ਰਾਹੀਂ ਕੀਤਾ ਰੈਸਕਿਊ

08/05/2021 10:50:57 AM

ਭੋਪਾਲ— ਮੱਧ ਪ੍ਰਦੇਸ਼ ਵਿਚ ਆਇਆ ਹੜ੍ਹ ਲੋਕਾਂ ਲਈ ਵੱਡੀ ਮੁਸੀਬਤ ਦਾ ਕਾਰਨ ਬਣਿਆ ਹੋਇਆ ਹੈ। ਹੜ੍ਹ ਪ੍ਰਭਾਵਿਤ ਸ਼ਿਵਪੁਰੀ, ਸ਼ਯੋਪੁਰ, ਦਤੀਆ, ਭਿੰਡ, ਮੁਰੈਨਾ, ਗਵਾਲੀਅਰ ਅਤੇ ਗੁਣਾ ਜ਼ਿਲ੍ਹਿਆਂ ਵਿਚ ਹੜ੍ਹ ਦੀ ਸਥਿਤੀ ’ਤੇ ਸੂਬਾ ਸਰਕਾਰ ਲਗਾਤਾਰ ਨਜ਼ਰ ਰੱਖ ਰਹੀ ਹੈ। ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਅੱਜ ਸਵੇਰੇ ਸ਼ਿਵਪੁਰੀ ਅਤੇ ਭਿੰਡ ਜ਼ਿਲ੍ਹੇ ਵਿਚ ਹੈਲੀਕਾਪਟਰ ਦੀ ਮਦਦ ਨਾਲ 100 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਕੱਢ ਕੇ ਰਾਹਤ ਕੈਂਪਾਂ ’ਚ ਪਹੁੰਚਾਇਆ ਗਿਆ।

ਇਹ ਵੀ ਪੜ੍ਹੋ: ਟੋਕਰੀ ’ਚ ਸਿਹਰਾ, ਹੱਥ ’ਚ ਪੈਂਟ ਫੜ ਲਾੜੀ ਵਿਆਹੁਣ ਨਿਕਲਿਆ ਲਾੜਾ, ਗੋਡੇ-ਗੋਡੇ ਪਾਣੀ ’ਚੋਂ ਲੰਘੇ ਬਰਾਤੀ

 

लोक कल्याण की भावना से ओतप्रोत मध्यप्रदेश के गृहमंत्री HM आदरणीय श्री नरोत्तम मिश्रा जी @drnarottammisra जी की सेवा को बारंबार नमन है जिन्होंने अनेक लोगों को बाढ़ से बचाया और स्वयं भी जान हथेली पर रखते हुए,प्राणों की बाज़ी लगाकर #airlift हुए । #MPflood Dr. Narottam Mishra Dr Narottam Mishra Narottam Mishra https://twitter.com/ersatyendrajain/status/1422929935837011977?s=21

Posted by Satyendra Jain on Wednesday, August 4, 2021

ਦਤੀਆ ਜ਼ਿਲ੍ਹੇ ਦੇ ਕੋਟਰਾ ਪਿੰਡ ’ਚ ਬੁੱਧਵਾਰ ਕਿਸ਼ਤੀ ’ਤੇ ਸਵਾਰ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਫਸ ਗਏ, ਜੋ ਕਿ  ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲੈਣ ਲਈ ਗਏ ਸਨ। ਦਰਅਸਲ ਕਿਸ਼ਤੀ ’ਤੇ ਇਕ ਦਰੱਖ਼ਤ ਡਿੱਗ ਜਾਣ ਕਾਰਨ ਇਸ ’ਚ ਖਰਾਬੀ ਆ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਅਤੇ ਹੋਰ 9 ਲੋਕਾਂ ਨੂੰ ਹਵਾਈ ਫ਼ੌਜ ਦੀ ਮਦਦ ਨਾਲ ਬਚਾਇਆ ਗਿਆ। 

ਇਹ ਵੀ ਪੜ੍ਹੋ: 15 ਸਾਲਾ ਮੁੰਡੇ ਨੇ CBSE 10ਵੀਂ ’ਚੋਂ ਲਏ 100 ਫ਼ੀਸਦੀ ਅੰਕ, ਸੁਫ਼ਨਾ ਪੂਰਾ ਕਰਨ ਦੀ ਖਿੱਚੀ ਤਿਆਰੀ

ਇਕ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਸ਼ਰਾ ਬੁੱਧਵਾਰ ਨੂੰ ਦਤੀਆ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਸਨ। ਉਨ੍ਹਾਂ ਮੁਤਾਬਕ ਸਵੇਰੇ ਸਾਢੇ 10 ਵਜੇ ਦਤੀਆ ਦੇ ਕੋਟਰਾ ਪਿੰਡ ਵਿਚ ਇਕ ਮਕਾਨ ਦੀ ਛੱਤ ’ਤੇ ਲੋਕਾਂ ਦੇ ਫਸੇ ਹੋਣ ਦੀ ਜਾਣਕਾਰੀ ਮਿਲਣ ’ਤੇ ਗ੍ਰਹਿ ਮੰਤਰੀ ਉਨ੍ਹਾਂ ਨੂੰ ਬਚਾਉਣ ਲਈ ਰਾਸ਼ਟਰੀ ਆਫ਼ਤ ਮੋਚਨ ਬਲ (ਐੱਨ. ਡੀ. ਆਰ. ਐੱਫ.) ਦੀ ਟੀਮ ਨਾਲ ਕਿਸ਼ਤੀ ’ਤੇ ਸਵਾਰ ਹੋ ਕੇ ਪਹੁੰਚੇ।

ਅਧਿਕਾਰੀ ਨੇ ਦੱਸਿਆ ਕਿ ਬਚਾਅ ਦੌਰਾਨ ਅਚਾਨਕ ਇਕ ਦਰੱਖ਼ਤ ਕਿਸ਼ਤੀ ਦੇ ਉੱਪਰ ਆ ਡਿੱਗਿਆ, ਜਿਸ ਨਾਲ ਉਸ ’ਚ ਕੁਝ ਤਕਨੀਕੀ ਖਰਾਬੀ ਆ ਗਈ ਅਤੇ ਉਹ ਉੱਥੇ ਹੀ ਫਸ ਗਏ। ਇਸ ਤੋਂ ਬਾਅਦ ਮਿਸ਼ਰਾ ਨੇ ਸਬੰਧਤ ਅਧਿਕਾਰੀ ਨੂੰ ਸੰਦੇਸ਼ ਭੇਜਿਆ। ਜਿਸ ਤੋਂ ਬਾਅਦ ਉਨ੍ਹਾਂ ਦੀ ਅਤੇ ਹੜ੍ਹ ਪੀੜਤਾਂ ਦੀ ਮਦਦ ਲਈ ਹਵਾਈ ਫ਼ੌਜ ਦੇ ਇਕ ਹੈਲੀਕਾਪਟਰ ਪਹੁੰਚਿਆ। ਮਿਸ਼ਰਾ ਨੇ ਹਵਾਈ ਫ਼ੌਜ ਦੇ ਹੈਲੀਕਾਪਟਰ ਆਉਣ ਤੋਂ ਪਹਿਲਾਂ 9 ਲੋਕਾਂ ਨੂੰ ਉੱਥੋਂ ਸੁਰੱਖਿਆ ਕੱਢਵਾਇਆ ਅਤੇ ਫਿਰ ਖ਼ੁਦ ਵੀ ਕੋਟਰਾ ਪਿੰਡ ’ਚ ਪਾਣੀ ਨਾਲ ਘਿਰੇ ਮਕਾਨ ਦੀ ਛੱਤ ਤੋਂ ਹੈਲੀਕਾਪਟਰ ਵਿਚ ਸੁਰੱਖਿਅਤ ਸਵਾਰ ਹੋਏ। ਕੋਟਰਾ ਪਿੰਡ ਪੂਰੀ ਤਰ੍ਹਾਂ ਨਾਲ ਪਾਣੀ ਨਾਲ ਘਿਰਿਆ ਹੋਇਆ ਸੀ ਅਤੇ ਕਰੀਬ ਇਕ ਮੰਜ਼ਿਲ ਤੱਕ ਘਰਾਂ ’ਚ ਪਾਣੀ ਭਰਿਆ ਹੋਇਆ ਸੀ, ਜਿਸ ਕਾਰਨ ਲੋਕ ਛੱਤਾਂ ’ਤੇ ਸਨ।

ਇਹ ਵੀ ਪੜ੍ਹੋ: ਮੁੱਕੇਬਾਜ਼ ਲਵਲੀਨਾ ਨੇ ਜਿੱਤਿਆ ਕਾਂਸੀ ਤਮਗਾ, PM ਮੋਦੀ ਨੇ ਕਿਹਾ- ਸਫ਼ਲਤਾ ਹਰ ਭਾਰਤੀ ਨੂੰ ਕਰੇਗੀ ਪ੍ਰੇਰਿਤ

Tanu

This news is Content Editor Tanu