ਭੋਪਾਲ ਗੈਸ ਪੀੜਤਾਂ ਦੀ ਸਕ੍ਰੀਨਿੰਗ ਕਰਵਾਏਗੀ ਮੱਧ ਪ੍ਰਦੇਸ਼ ਸਰਕਾਰ

05/06/2020 9:50:17 PM

ਭੋਪਾਲ (ਭਾਸ਼ਾ) - ਸਾਲ 1984 'ਚ ਹੋਏ ਗੈਸ ਹਾਦਸੇ ਤੋਂ ਪੀੜਤ ਭਾਈਚਾਰੇ ਦੇ ਲਈ ਮੱਧ ਪ੍ਰਦੇਸ਼ ਸਰਕਾਰ ਨੇ ਸਕ੍ਰੀਨਿੰਗ ਦਾ ਫੈਸਲਾ ਲਿਆ ਹੈ। ਦਰਅਸਲ ਕੋਵਿਡ-19 ਮਹਾਮਾਰੀ ਦੇ ਸਭ ਤੋਂ ਆਸਾਨ ਸ਼ਿਕਾਰ ਇਹੀ ਪੀੜਤ ਭਾਈਚਾਰਾ ਹਨ। ਹੁਣ ਤੱਕ ਭੋਪਾਲ 'ਚ ਇਸ ਮਹਾਮਾਰੀ ਦੇ ਕਾਰਨ ਕੁੱਲ 17 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਸਥਾਨਕ ਐੱਨ. ਜੀ. ਓ. ਦਾ ਕਹਿਣਾ ਹੈ ਕਿ ਇੱਥੇ ਹੋਈ 17 ਮੌਤਾਂ 'ਚੋਂ 15 ਗੈਸ ਹਾਦਸੇ ਦੇ ਪੀੜਤ ਹਨ। ਹਾਲਾਂਕਿ ਸਰਕਾਰ ਨੇ ਕਿਹਾ ਕਿ ਹੁਣ ਉਹ ਇਸ ਸਟੇਜ਼ 'ਚ ਨਹੀਂ ਹਨ ਕਿ ਇਸ ਗੱਲ ਦੀ ਪੁਸ਼ਟੀ ਕੀਤੀ ਜਾ ਸਕੇ। ਸੂਬਾ ਸਰਕਾਰ ਨੇ ਸਕ੍ਰੀਨਿੰਗ ਦਾ ਫੈਸਲਾ ਇਸ ਲਈ ਲਿਆ ਹੈ ਕਿ ਜਿਨ੍ਹਾ 'ਚ ਪ੍ਰਾਥਮਿਕ ਲੱਛਣ ਦਿਖੇ ਉਨ੍ਹਾਂ ਨੂੰ ਅਲੱਗ ਕੀਤਾ ਜਾ ਸਕੇ।
ਸਭ ਤੋਂ ਪਹਿਲਾਂ ਭੋਪਾਲ 'ਚ ਇਸ ਘਾਤਕ ਵਾਇਰਸ ਦੇ ਕਾਰਨ ਮਰਨ ਵਾਲੇ 55 ਸਾਲ ਦੇ ਨਰੇਸ਼ ਖਟੀਕ ਉਸੇ ਗੈਸ ਹਾਦਸੇ ਦੇ ਪੀੜਤ ਸਨ। ਉਹ ਭੋਪਾਲ 'ਟ ਨਾਦਰਾ ਬੱਸ ਸਟੈਂਡ ਇਲਾਕੇ 'ਚ ਰਹਿੰਦੇ ਸਨ। ਉਸ ਗੈਸ ਲੀਕ ਦੇ ਕਾਰਨ ਉਹ ਦਮੇ ਦਾ ਮਰੀਜ਼ ਸੀ ਤੇ ਪੂਰੀ ਉਮਰ ਉਸ ਨੂੰ ਸਾਹ ਲੈਣ 'ਚ ਤਕਲੀਫ ਰਹੀ।


Gurdeep Singh

Content Editor

Related News