MP ''ਚ ਭਾਜਪਾ ਦੀ ਫ਼ੈਸਲਾਕੁੰਨ ਲੀਡ, ਸ਼ਿਵਰਾਜ ਨੇ ਜਲੇਬੀ ਖੁਆ ਕੇ ਮਨਾਇਆ ਜਸ਼ਨ

11/10/2020 1:34:41 PM

ਭੋਪਾਲ— ਮੱਧ ਪ੍ਰਦੇਸ਼ 'ਚ 28 ਵਿਧਾਨ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ ਦੀ ਵੋਟਾਂ ਦੀ ਗਿਣਤੀ ਜਾਰੀ ਹੈ। ਰੁਝਾਨਾਂ ਵਿਚ ਭਾਜਪਾ ਪਾਰਟੀ 28 'ਚੋਂ 19 ਸੀਟਾਂ 'ਤੇ ਅੱਗੇ ਹੈ, ਜਦਕਿ ਕਾਂਗਰਸ 8 ਅਤੇ ਬਸਪਾ 1 ਸੀਟ 'ਤੇ ਹੈ। ਇਸ ਹਿਸਾਬ ਨਾਲ ਸ਼ਿਵਰਾਜ ਸਰਕਾਰ ਸੁਰੱਖਿਆ ਜ਼ੋਨ ਵਿਚ ਹੈ। ਅਜਿਹੇ ਵਿਚ ਸ਼ਿਵਰਾਜ ਸਿੰਘ ਚੌਹਾਨ ਸਣੇ ਭਾਜਪਾ ਨੇਤਾ ਆਪਣੇ ਭੋਪਾਲ ਦਫ਼ਤਰ ਵਿਖੇ ਮਠਿਆਈਆਂ ਦਾ ਅਦਾਨ-ਪ੍ਰਦਾਨ ਕਰਦੇ ਹੋਏ ਨਜ਼ਰ ਆਏ। ਭਾਜਪਾ ਦੀ ਸ਼ਾਨਦਾਰ ਲੀਡ 'ਤੇ ਪ੍ਰਦੇਸ਼ ਨੇਤਾਵਾਂ ਨੇ ਮੁੱਖ ਮੰਤਰੀ ਸ਼ਿਵਰਾਜ ਨੂੰ ਜਲੇਬੀ ਖੁਆ ਕੇ ਇਕ-ਦੂਜੇ ਦਾ ਮੂੰਹ ਮਿੱਠਾ ਕਰਵਾਇਆ।

ਇਹ ਵੀ ਪੜ੍ਹੋ: MP ਵਿਧਾਨ ਸਭਾ ਜ਼ਿਮਨੀ ਚੋਣ ਨਤੀਜੇ: 'ਕਮਲ' ਜਾਂ ਕਮਲਨਾਥ? ਰੁਝਾਨਾਂ 'ਚ ਭਾਜਪਾ ਅੱਗੇ

ਇਸ ਮੌਕੇ 'ਤੇ ਸ਼ਿਵਰਾਜ ਸਿੰਘ ਚੌਹਾਨ ਨਾਲ ਪ੍ਰਦੇਸ਼ ਨੇਤਾ ਬੀ. ਡੀ. ਸ਼ਰਮਾ, ਗੋਪਾਲ ਭਾਰਗਵ ਸਮੇਤ ਤਮਾਮ ਅਹੁਦਾ ਅਧਿਕਾਰੀ ਮੌਜੂਦ ਸਨ। ਦੱਸ ਦੇਈਏ ਕਿ 3 ਨਵੰਬਰ ਨੂੰ ਸੂਬੇ ਦੀਆਂ 28 ਸੀਟਾਂ 'ਤੇ ਜ਼ਿਮਨੀ ਚੋਣਾਂ ਲਈ ਵੋਟਿੰਗ ਹੋਈ ਸੀ। ਅੱਜ ਦੇ ਨਤੀਜਿਆਂ ਵਿਚ ਸਾਫ ਹੋ ਜਾਵੇਗਾ ਕਿ ਸੂਬੇ ਵਿਚ ਸ਼ਿਵਰਾਜ ਸਰਕਾਰ ਸੱਤਾ 'ਤੇ ਕਾਬਜ਼ ਰਹੇਗੀ ਜਾਂ ਇਕ ਵਾਰ ਫਿਰ ਤੋਂ ਕਾਂਗਰਸ ਨੂੰ ਮੌਕਾ ਮਿਲੇਗਾ। ਫਿਲਹਾਲ ਵੋਟਾਂ ਦੀ ਗਿਣਤੀ ਜਾਰੀ ਹੈ। ਦੱਸਣਯੋਗ ਹੈ ਕਿ ਮੱਧ ਪ੍ਰਦੇਸ਼ ਦੀ 230 ਮੈਂਬਰੀ ਵਿਧਾਨ ਸਭਾ 'ਚ ਮੌਜੂਦਾ ਸਮੇਂ 'ਚ ਭਾਜਪਾ ਦੇ 107, ਕਾਂਗਰਸ ਦੇ 87, ਬਸਪਾ ਦੇ 2, ਸਪਾ ਦੇ ਇਕ ਅਤੇ 4 ਆਜ਼ਾਦ ਵਿਧਾਇਕ ਹਨ।

Tanu

This news is Content Editor Tanu