BJP ਸੰਸਦ ਮੈਂਬਰ ਜਨਾਰਦਨ ਮਿਸ਼ਰਾ ਨੇ ਆਪਣੇ ਹੱਥਾਂ ਨਾਲ ਸਾਫ਼ ਕੀਤਾ ਸਕੂਲ ਦਾ ਪਖ਼ਾਨਾ

09/24/2022 12:17:26 PM

ਰੀਵਾ- ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ’ਚ ਮੱਧ ਪ੍ਰਦੇਸ਼ ਦੇ ਰੀਵਾ ਤੋਂ ਭਾਜਪਾ ਪਾਰਟੀ ਦੇ ਲੋਕ ਸਭਾ ਸੰਸਦ ਮੈਂਬਰ ਜਨਾਰਦਨ ਮਿਸ਼ਰਾ ਨੂੰ ਆਪਣੇ ਚੋਣ ਖੇਤਰ ’ਚ ਇਕ ਕੁੜੀਆਂ ਦੇ ਸਕੂਲ ’ਚ ਪਖ਼ਾਨੇ ਨੂੰ ਆਪਣੇ ਹੱਥਾਂ ਨਾਲ ਸਾਫ਼ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਇਹ ਵੀਡੀਓ 22 ਸਤੰਬਰ ਨੂੰ ਮੁੱਖ ਮਹਿਮਾਨ ਦੇ ਤੌਰ ’ਤੇ ਰੁੱਖ ਲਗਾਉਣ ਦਾ ਪ੍ਰੋਗਰਾਮ ’ਚ ਹਿੱਸਾ ਲੈਣ ਲਈ ਖਟਖਰੀ ’ਚ ਸਕੂਲ ਦੇ ਦੌਰੇ ਦੌਰਾਨ ਬਣਾਈ ਗਈ ਸੀ। 

ਇਹ ਵੀ ਪੜ੍ਹੋ-  ਸਕੂਲ ਦੀ ਲਿਫਟ ’ਚ ਫਸਣ ਨਾਲ 26 ਸਾਲਾ ਅਧਿਆਪਕਾ ਦੀ ਦਰਦਨਾਕ ਮੌਤ

ਸੂਤਰਾਂ ਮੁਤਾਬਕ ਸਕੂਲ ਦਾ ਗੰਦਾ ਪਖ਼ਾਨਾ ਵੇਖਣ ਮਗਰੋਂ ਮਿਸ਼ਰਾ ਨੇ ਪਾਣੀ ਦੀ ਵਰਤੋਂ ਕਰ ਕੇ ਦਸਤਾਨੇ ਅਤੇ ਬੁਰਸ਼ ਲਿਆਉਣ ਦੀ ਉਡੀਕ ਕਰਨ ਦੀ ਬਜਾਏ ਆਪਣੇ ਹੱਥਾਂ ਨਾਲ ਖ਼ੁਦ ਸਫਾਈ ਸ਼ੁਰੂ ਕਰ ਦਿੱਤੀ। ਇਸ ਬਾਰੇ ਸਵਾਲ ਕਰਨ ’ਤੇ ਮਿਸ਼ਰਾ ਨੇ ਕਿਹਾ ਕਿ ਸਾਰਿਆਂ ਨੂੰ ਸਾਫ਼ ਸਫਾਈ ਰੱਖਣੀ ਚਾਹੀਦੀ ਹੈ। ਮਹਾਤਮਾ ਗਾਂਧੀ ਤੋਂ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੱਛਤਾ ਦਾ ਸੰਦੇਸ਼ ਦਿੱਤਾ ਹੈ। 

ਇਹ ਵੀ ਪੜ੍ਹੋ-  ਰਿਸ਼ੀਕੇਸ਼ 'ਚ ਨਹਿਰ 'ਚੋਂ ਮਿਲੀ ਅੰਕਿਤਾ ਦੀ ਲਾਸ਼; SIT ਨੂੰ ਜਾਂਚ ਦੇ ਹੁਕਮ, ਦੋਸ਼ੀ ਦੇ ਰਿਜ਼ਾਰਟ ’ਤੇ ਚੱਲਿਆ ਬੁਲਡੋਜ਼ਰ

ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਨੂੰ ਸਵੱਛਤਾ ਪ੍ਰਤੀ ਪ੍ਰੇਰਿਤ ਕਰਨ ਲਈ ਉਨ੍ਹਾਂ ਨੇ ਪਖ਼ਾਨੇ ਦੀ ਸਫਾਈ ਕੀਤੀ। ਦੱਸ ਦੇਈਏ ਕਿ 2018 ’ਚ ਵੀ ਮਿਸ਼ਰਾ ਨੇ ਇਕ ਸਕੂਲ ਦੇ ਪਖ਼ਾਨੇ ਦੀ ਸਫਾਈ ਕੀਤੀ ਸੀ ਅਤੇ ਉਸ ਸਮੇਂ ਵੀ ਇਸ ਦਾ ਵੀਡੀਓ ਵਾਇਰਲ ਹੋਇਆ ਸੀ। ਉਹ ਕੂੜਾ ਇਕੱਠਾ ਕਰਨ ਵਾਲੀ ਗੱਡੀ ਵੀ ਚਲਾਉਂਦੇ ਨਜ਼ਰ ਆਏ ਸਨ।

ਇਹ ਵੀ ਪੜ੍ਹੋ- ਇਸ ਤਾਰੀਖ ਤੋਂ ਅਲਾਇੰਸ ਏਅਰ ਮੁੜ ਸ਼ੁਰੂ ਕਰੇਗੀ ਦਿੱਲੀ ਤੋਂ ਸ਼ਿਮਲਾ ਵਿਚਕਾਰ ਉਡਾਣਾਂ

Tanu

This news is Content Editor Tanu